ਭਵਾਨੀਗੜ੍ਹ: ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮਸਲੇ ਨੂੰ ਲੈ ਕੇ ਨਰੇਗਾ ਕਰਮਚਾਰੀ ਯੂਨੀਅਨ ਸੰਗਰੂਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਜੀਵ ਕਾਕੜਾ ਅਤੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਥੇ ਹੋਈ। ਮੀਟਿੰਗ ਉਪਰੰਤ ਜਿਲ੍ਹਾ ਪ੍ਰਧਾਨ ਕਾਕੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ’ਤੇ 24 ਸਤੰਬਰ ਨੂੰ ਅਗਲੀ ਰਣਨੀਤੀ ਉਲੀਕਣ ਲਈ ਪੰਜਾਬ ਪੱਧਰ ਦੇ ਮੁਲਾਜ਼ਮਾਂ ਦੀ ਹੰਗਾਮੀ ਮੀਟਿੰਗ ਕਾਮਰੇਡ ਹਾਲ ਲੁਧਿਆਣਾ ਵਿੱਚ ਬੁਲਾਈ ਗਈ ਹੈ। ਇਸ ਮੌਕੇ ਸੁਖਜਿੰਦਰ ਪਾਲ ਸਿੰਘ, ਰਣਵੀਰ ਸਿੰਘ, ਸੰਜੀਵ ਮਿੱਤਲ, ਕ੍ਰਿਸ਼ਨ ਸਿੰਘ, ਮਹਿੰਗਾ ਸਿੰਘ,ਸ਼ਿੰਦਰ ਪਾਲ ਅਤੇ ਅਮਨ ਦੀਪ ਸਿੰਘ ਸ਼ਾਮਲ ਸਨ। -ਪੱਤਰ ਪ੍ਰੇਰਕ