ਧੂਰੀ: ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨ ਅਵੇਅਰਨੈੱਸ ਅਤੇ ਵੈੱਲਫੇਅਰ ਮਿਸ਼ਨ ਧੂਰੀ ਵੱਲੋਂ ਬੀਤੇ ਦਿਨੀਂ ਰਾਜਸਥਾਨ ਦੇ ਜਲੌਰ ਵਿੱਚ ਇੰਦਰ ਮੇਘਵਾਲ ਦੀ ਜਾਤੀ ਦੇ ਭੇਦ-ਭਾਵ ਕਾਰਨ ਹੋਈ ਹੱਤਿਆ ਦੇ ਵਿਰੋਧ ਵਿੱਚ ਇੱਥੇ ਇੱਕ ਰੋਸ ਮਾਰਚ ਸੁਰਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਕੱਢਿਆ ਗਿਆ ਅਤੇ ਕਥਿਤ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਗਈ। ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਇਹ ਰੋਸ ਮਾਰਚ ਕੱਕੜਵਾਲ ਚੌਕ ਵਿੱਚ ਤਹਿਸੀਲਦਾਰ ਕੁਲਦੀਪ ਸਿੰਘ ਨੂੰ ਮੰਗ ਪੱਤਰ ਦੇਣ ਉਪਰੰਤ ਸਮਾਪਤ ਹੋਇਆ। ਇਸ ਮੌਕੇ ਅਮਰਜੀਤ ਸਿੰਘ ਧੂਰਾ, ਸੁਖਪਾਲ ਸਿੰਘ ਕਾਨੂੰਨਗੋ, ਪਰਦੀਪ ਕੁਮਾਰ, ਤਰਸੇਮ ਕੁਮਾਰ, ਹਰਪ੍ਰੀਤ ਕੌਰ, ਲਖਵਿੰਦਰ ਸਿੰਘ ਅਤੇ ਮਹਿੰਦਰ ਸਿੰਘ ਸਹੋਤਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ