ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ , 25 ਅਪਰੈਲ
ਸਥਾਨਕ ਕਾਬਲੀ ਮੱਲ ਰਾਮਜੀ ਦਾਸ ਜੈਨ ਕਾਲਜ ਫ਼ਾਰ ਵਿਮੈੱਨ ਵਿਖੇ ਕਾਲਜ ਪ੍ਰਿੰਸੀਪਲ ਡਾ. ਮੀਨਾ ਕੁਮਾਰੀ ਦੀ ਪ੍ਰਧਾਨਗੀ ਅਤੇ ਲਾਇਬ੍ਰੇਰੀਅਨ ਨੌਰੀਨ ਅਸ਼ਰਫ ਦੇ ਪ੍ਰਬੰਧਨ ਹੇਠ ਕਾਲਜ ਲਾਇਬ੍ਰੇਰੀ ਵਿੱਚ ‘ਮਾਂ ਬੋਲੀ ਪੰਜਾਬੀ’ ਵਿਸ਼ੇ ‘ਤੇ ਅਧਾਰਤ ਚਾਰ ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਪੁਸਤਕ ਪ੍ਰਦਰਸ਼ਨੀ ਵਿੱਚ ਹਰ ਦਿਨ ਵੱਖ-ਵੱਖ ਲੇਖਕਾਂ ਦੀਆਂ ਵੱਖ-ਵੱਖ ਵਿਸ਼ਿਆਂ ਅਤੇ ਵੱਖ-ਵੱਖ ਸਾਹਿਤਕ ਵੰਨਗੀਆਂ ਦੀਆਂ ਬਦਲ-ਬਦਲ ਕੇ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਡਾ. ਮੀਨਾ ਕੁਮਾਰੀ’ ਨੇ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਚੰਗੀਆਂ ਪੁਸਤਕਾਂ ਪੜ੍ਹਨ ਅਤੇ ਪੜ੍ਹੀਆਂ ਗਈਆਂ ਪੁਸਤਕਾਂ ਬਾਰੇ ਆਪਣੀ ਰਾਇ ਲਿਖਣ ਲਈ ਪ੍ਰੇਰਿਤ ਕੀਤਾ ਲਾਇਬ੍ਰੇਰੀਅਨ ਨੌਰੀਨ ਅਸ਼ਰਫ ਨੇ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਪੋਸਟਰ ਵੀ ਬਣਾਏ। ਸਥਾਨਕ ਦੀਪਕ ਮੋਟੈਂਸਰੀ ਸਕੂਲ ਦੇ ਵਿਦਿਆਰਥੀ ਵੀ ਪੁਸਤਕ ਪਰਦਰਸ਼ਨੀ ਦੇਖਣ ਕਾਲਜ ਪੁੱਜੇ। ਅਧਿਆਪਕਾ ਰੀਤੂ ਗੌੜ, ਅਧਿਆਪਕਾ ਪੂਜਾ ਸਿੰਗਲਾ ਅਤੇ ਅਰਾਧਨਾ ਦਾ ਪ੍ਰਦਰਸ਼ਨੀ ਆਯੋਜਨ ਵਿਚ ਖ਼ਾਸ ਸਹਿਯੋਗ ਰਿਹਾ।