ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਅਪਰੈਲ
ਇੱਥੇ ਬਲਿਆਲ ਰੋਡ ’ਤੇ ਇਕ ਪੁਰਾਣੇ ਸ਼ੈਲਰ ਵਿਚ ਡੰਪ ਕੀਤੀ ਗਈ ਤੂੜੀ ਨੂੰ ਅੱਗ ਲੱਗਣ ਕਾਰਨ 25 ਲੱਖ ਰੁਪਏ ਦੀ ਕੀਮਤ ਦੀ ਤੂੜੀ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਰਾਜਿੰਦਰ ਕੁਮਾਰ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 3500 ਕੁਇੰਟਲ ਦੇ ਕਰੀਬ ਤੂੜੀ ਖਰੀਦ ਕੇ ਇੱਥੇ ਪੁਰਾਣੇ ਸ਼ੈਲਰ ਵਿਚ ਡੰਪ ਕੀਤੀ ਗਈ ਸੀ ਅੱਜ ਅਚਾਨਕ ਖੇਤਾਂ ਵਿੱਚ ਲੱਗੀ ਅੱਗ ਤੋਂ ਤੂੜੀ ਨੂੰ ਅੱਗ ਲੱਗ ਗਈ। ਉਨਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਸਨ ਪਰ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਕੀਤਾ ਗਿਆ।