ਲਹਿਰਾਗਾਗਾ: ਇਥੇ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਤੇ ਗਊ ਗਰੀਬ ਸੁਸਾਇਟੀ ਵੱਲੋ ਸ੍ਰੀ ਗਊਸ਼ਾਲਾ ਕਮੇਟੀ ਲਹਿਰਾਗਾਗਾ ਨੂੰ ਦੋ ਲੱਖ ਦਾ ਚੈੱਕ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਯੋਗਰਾਜ ਬਾਂਸਲ, ਗਊ ਭਗਤ ਗਿਆਨ ਚੰਦ ਗਰਗ, ਖਜ਼ਾਨਚੀ ਸ਼ਾਮ ਲਾਲ, ਵਿੰਨੀ ਬਾਂਸਲ ਆਦਿ ਨੂੰ ਸੌਂਪਿਆ। ਸੰਸਥਾ ਦੇ ਸੰਸਥਾਪਕ ਜਸ਼ ਪੇਂਟਰ, ਪ੍ਰਧਾਨ ਸੁਰੇਸ਼ ਠੇਕੇਦਾਰ, ਖਜ਼ਾਨਚੀ ਗੌਰਵ ਵਿੱਕੀ ਆਦਿ ਨੇ ਕਿਹਾ ਕਿ ਜੋ ਗਊਧਨ ਲੰਪੀ ਸਕਿਨ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਲਈ ਦਵਾਈ, ਖਲ, ਚਾਰੇ ਆਦਿ ਲਈ ਇਹ ਚੈੱਕ ਦਿੱਤਾ ਗਿਆ ਤਾਂ ਜੋ ਗਊਧਨ ਦੀ ਸਮੇਂ ਸਿਰ ਦੇਖਭਾਲ ਕੀਤੀ ਜਾ ਸਕੇ। -ਪੱਤਰ ਪ੍ਰੇਰਕ