ਪੱਤਰ ਪ੍ਰੇਰਕ
ਲਹਿਰਾਗਾਗਾ, 15 ਅਕਤੂਬਰ
ਸਿਟੀ ਪੁਲੀਸ ਮੁਖੀ ਸਬ-ਇੰਸਪੈਕਟਰ ਵੀਰਪਾਲ ਕੌਰ ਨੇ ਦੱਸਿਆ ਕਿ ਪੁਲੀਸ ਨੇ ਪਿੰਡ ਖਾਈ ਵਾਸੀ ਗੁਰਪ੍ਰੀਤ ਕੌਰ ਦੇ ਬਿਆਨਾਂ ’ਤੇ ਬੀਤੇ ਦਿਨੀਂ ਵਾਪਰੇ ਹਾਦਸੇ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਵਿਅਕਤੀ ਵੱਲੋਂ ਇਲਾਜ ਕਰਵਾਉਣ ਤੋਂ ਮੁਨਕਰ ਹੋਣ ’ਤੇ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਢੀਂਡਸਾ ਖਿਲਾਫ਼ ਕੇਸ ਦਰਜ ਲਿਆ ਹੈ। ਸ਼ਿਕਾਇਰਤਕਰਤਾ ਅਨਸਾਰ ਉਹ ਆਪਣੇ ਭਰਾ ਚਰਨਜੀਤ ਸਿੰਘ ਨਾਲ ਮੋਟਰਸਾਈਕਲ ’ਤੇ ਲਹਿਰਾਗਾਗਾ ਆ ਰਹੀ ਸੀ ਕਿ ਸੁਨੀਲ ਗਾਰਮੈਂਟਸ ਫੈਕਟਰੀ ਕੋਲ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਭੇਜ ਦਿੱਤਾ ਗਿਆ, ਪਰ ਉਸ ਦੇ ਭਰਾ ਨੂੰ ਆਰਐੱਮਸੀ ਟੋਹਾਣਾ ’ਚ ਭੇਜਿਆ ਗਿਆ। ਕਾਰ ਚਾਲਕ ਦੇ ਪਰਿਵਾਰ ਦੇ ਆਖਣ ਅਨੁਸਾਰ ਇਲਾਜ ਕਰਵਾਉਣ ਦਾ ਖਰਚਾ ਉਠਾਉਣ ਲਈ ਮੰਨ ਕੇ ਕੇਸ ਦਰਜ ਨਹੀਂ ਕਰਵਾਇਆ। ਉਨ੍ਹਾਂ ਦੋਸ਼ ਲਾਇਆ ਕਿ ਮੁੜ ਪਰਿਵਾਰ ਇਲਾਜ ਕਰਵਾਉਣ ਤੋਂ ਮੁਨਕਰ ਹੋ ਗਿਆ।