ਪੱਤਰ ਪ੍ਰੇਰਕ
ਸੰਗਰੂਰ, 18 ਨਵੰਬਰ
ਸਿਵਲ ਹਸਪਤਾਲ ਵਿੱਚ ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਦਾ ਕੁੱਝ ਪਲਾਂ ਵਿੱਚ ਹੀ ਅਧਿਐਨ ਕਰਨ ਵਾਲੀ ਮਸ਼ੀਨ ‘ਸੋਹਮ’ ਦੀ ਸ਼ੁਰੂਆਤ ਕੀਤੀ ਗਈ| ਨੈਸ਼ਨਲ ਪ੍ਰੋਗਰਾਮ ਫ਼ਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਡਿਫੈਂਸ ਦੇ ਸਹਾਇਕ ਡਾਇਰੈਕਟਰ ਡਾ. ਬਲਜੀਤ ਕੌਰ ਨੇ ਮਸ਼ੀਨ ਦਾ ਉਦਘਾਟਨ ਕੀਤਾ| ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੀ ਮੌਜੂਦ ਸਨ| ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਬਾਕਾਇਦਾ ਚੈੱਕਅੱਪ ਕਰਨ ਉਪਰੰਤ ਜਣੇਪੇ ਤੋਂ ਤੁਰੰਤ ਬਾਅਦ ਨਵ ਜਨਮੇ ਬੱਚੇ ਦੀ ਸੁਣਨ ਸ਼ਕਤੀ ਦਾ ਪਤਾ ਲੱਗ ਜਾਵੇਗਾ| ਇਸ ਤਰ੍ਹਾਂ ਬੱਚੇ ਨੂੰ ਆਉਣ ਵਾਲੀ ਬੋਲੇਪਣ ਦੀ ਬਿਮਾਰੀ ਤੋਂ ਬਚਾਇਆ ਜਾ ਸਕੇਗਾ| ਸਿਵਲ ਸਰਜਨ ਡਾ. ਪਰਮਿੰਦਰ ਕੌਰ ਕਿਹਾ ਕਿ ਇਹ ਮਸ਼ੀਨ ਬੱਚਿਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗੀ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਐੱਸ. ਜੇ. ਸਿੰਘ, ਡੀ ਐਮ ਸੀ ਡਾ. ਸੰਜੈ ਮਾਥੁਰ, ਐੱਸ.ਐੱਮ.ਓ. ਡਾ. ਬਲਜੀਤ ਸਿੰਘ, ਡਾ. ਮੰਸ਼ੂ, ਡਾ. ਨਿਸ਼ੂ, ਡਾ. ਅਮਰਜੀਤ ਕੌਰ, ਡਾ. ਅਕਸ਼ਦੀਪ ਕੌਰ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਅਤੇ ਸਰੋਜ ਰਾਣੀ, ਨਰਸਿੰਗ ਸਿਸਟਰ ਗੁਰਪ੍ਰੀਤ ਕੌਰ ਅਤੇ ਹੋਰ ਸਟਾਫ ਹਾਜ਼ਰ ਸੀ|