ਲਹਿਰਾਗਾਗਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਦੇ ਪਿੰਡ ਘੋੜੇਨਬ ਵਿਖੇ ਜਸਵੀਰ ਕੌਰ ਲਹਿਲ ਕਲਾਂ, ਕਰਮਜੀਤ ਕੌਰ ਭੁਟਾਲ ਕਲਾਂ ਅਤੇ ਹਰਜਿੰਦਰ ਸਿੰਘ ਨੰਗਲਾ ਬਲਾਕ ਆਗੂਆਂ ਦੀ ਅਗਵਾਈ ਹੇਠ ਔਰਤਾਂ ਦੀ 18 ਮੈਂਬਰੀ ਕਮੇਟੀ ਬਣਾਈ ਗਈ। ਚਰਨਜੀਤ ਕੌਰ, ਮੂਰਤੀ ਕੌਰ, ਗੁਰਜੀਤ ਕੌਰ, ਬਲਵਿੰਦਰ ਕੌਰ, ਸਿਮਰਨ ਕੌਰ, ਸੁਖਪਾਲ ਕੌਰ, ਰਣਜੀਤ ਕੌਰ, ਗੁਰਮੇਲ ਕੌਰ, ਕਰਨੈਲ ਕੌਰ, ਜਸਵੰਤ ਕੌਰ, ਪਿਆਰੋ ਕੌਰ, ਕਰਮੋ ਕੌਰ, ਬਲਵੀਰ ਕੌਰ, ਅਮਰਜੀਤ ਕੌਰ, ਬੰਤ ਕੌਰ ਅਤੇ ਜਸਵੰਤ ਕੌਰ ਆਦਿ ਮੈਂਬਰਾਂ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਸਰਕਾਰ ਵੱਲੋਂ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਗੇਟ ਅੱਗੇ ਲੱਗੇ ਪੱਕੇ ਮੋਰਚੇ ਵਿੱਚ 29 ਅਕਤੂਬਰ ਨੂੰ ਔਰਤਾਂ ਦੇ ਕੀਤੇ ਜਾ ਰਹੇ ਵੱਡੇ ਇਕੱਠ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੰਗਾਂ ਨਾ ਮੰਨਣ ਤਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। -ਪੱਤਰ ਪ੍ਰੇਰਕ