ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਅਗਸਤ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਵੱਲੋਂ ਸਾਲ 2019 ’ਚ ਲਈ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਸਥਾਨਕ ਸ਼ਹਿਰ ਦੇ ਡਾਕਟਰ ਜੋੜੇ ਡਾ. ਰਵਿੰਦਰ ਬਾਂਸਲ ਅਤੇ ਡਾ. ਪ੍ਰਤਿਭਾ ਬਾਂਸਲ ਦੇ ਹੋਣਹਾਰ ਪੁੱਤਰ ਆਦਿੱਤਿਆ ਬਾਂਸਲ ਨੇ 104 ਰੈਂਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਸੰਗਰੂਰ ਦਾ ਨਾਂ ਰੋਸ਼ਨ ਕੀਤਾ ਹੈ। ਆਦਿੱਤਿਆ ਬਾਂਸਲ ਨੇ ਬਾਰ੍ਹਵੀਂ ਮੈਡੀਕਲ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਜਦੋਂਕਿ ਬੀਏ ਆਨਰਜ਼ (ਪੋਲੀਟੀਕਲ ਸਾਇੰਸ) ਵਿੱਚ ਗਰੈਜੂਏਸ਼ਨ ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਸਾਲ 2014 ਵਿਚ ਆਦਿੱਤਿਆ ਨੇ ਭਾਵੇਂ ਪੀਐਮਟੀ ਦੀ ਪ੍ਰੀਖਿਆ ਵੀ ਪਾਸ ਕਰ ਲਈ ਸੀ ਪਰੰਤੂ ਸਿਵਲ ਸਰਵਿਸਜ਼ ਵਿਚ ਜਾਣ ਦੀ ਇੱਛਾ ਨੇ ਉਸ ਨੂੰ ਡਾਕਟਰੀ ਪੇਸ਼ੇ ਵੱਲ ਨਹੀਂ ਜਾਣ ਦਿੱਤਾ।