ਨਿੱਜੀ ਪੱਤਰ ਪ੍ਰੇਰਕ
ਮੋਗਾ, 22 ਜੁਲਾਈ
ਥਾਣਾ ਧਰਮਕੋਟ ਅਧੀਨ ਪੁਲੀਸ ਚੌਕੀ ਕਮਾਲਕੇ ਖੇਤਰ ’ਚ ਅੱਜ ਦੇਰ ਸ਼ਾਮ ਸਤਲੁਜ ਦਰਿਆ ਨੇੜੇ ਪਿੰਡ ਭੋਡੀਵਾਲ ਦੇ ਖੇਤਾਂ ’ਚ ਨੌਜਵਾਨ ਦੀ ਗੋਲੀ ਨਾਲ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਪਰ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੈ। ਪੁਲੀਸ ਸੂਤਰਾਂ ਮੁਤਾਬਕ ਦੋ ਧਿਰਾਂ ਵਿੱਚ ਪਹਿਲਾਂ ਕਿਸੇ ਗੱਲ ਤੋਂ ਕੋਈ ਝਗੜਾ ਹੋਇਆ ਅਤੇ ਗੋਲੀਬਾਰੀ ਹੋਈ ਦੱਸੀ ਜਾਂਦੀ ਹੈ। ਗੋਲੀ ਪੀੜਤ ਦੇ ਸਿਰ ਦੇ ਪਿਛਲੇ ਪਾਸੇ ਲੱਗੀ ਹੈ। ਪੁਲੀਸ ਦਾ ਅਨੁਮਾਨ ਹੈ ਕਿ ਪੀੜਤ ਨੇ ਬਚਾਅ ਲਈ ਆਪਣਾ ਮੋਟਰਸਾਈਕਲ ਜਲੰਧਰ ਮੁੱਖ ਮਾਰਗ ਟੌਲ ਪਲਾਜ਼ਾ ਕੋਲੋਂ ਪਿੰਡ ਭੋਡੀਵਾਲ ਸੰਪਰਕ ਸੜਕ ਵੱਲ ਮੋੜ ਲਿਆ ਅਤੇ ਹਮਲਵਾਰਾਂ ਨੇ ਪਿੱਛੋਂ ਸਿਰ ’ਚ ਗੋਲੀ ਮਾਰ ਦਿੱਤੀ।