ਪੱਤਰ ਪ੍ਰੇਰਕ
ਟੱਲੇਵਾਲ, 21 ਮਈ
ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ (ਚੀਮਾ) ਦੇ ਨੌਜਵਾਨ ਦਾ ਮਨੀਲਾ ’ਚ ਅੱਜ ਸਵੇਰੇ ਲਗਪਗ 7 ਵਜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਪ੍ਰਗਟ ਸ਼ਰਮਾ (35) ਪੁੱਤਰ ਇੰਦਰਜੀਤ ਸ਼ਰਮਾ ਪਿਛਲੇ ਕਰੀਬ 12 ਸਾਲਾਂ ਤੋਂ ਮਨੀਲਾ ਰਹਿ ਰਿਹਾ ਸੀ। ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਨੇ ਡੇਢ ਸਾਲ ਪਿੰਡ ਰਹਿਣ ਮਗਰੋਂ ਉਹ ਪਿਛਲੇ ਚਾਰ ਸਾਲਾਂ ਤੋਂ ਮਨੀਲਾ ਦੇ ਸ਼ਹਿਰ ਸਿੱਬੂ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ। ਉਸ ਦਾ ਫ਼ਾਇਨਾਂਸ ਦਾ ਕਾਰੋਬਾਰ ਸੀ। ਅੱਜ ਸਵੇਰੇ ਜਦੋਂ ਉਹ ਆਪਣੇ ਕੰਮ ’ਤੇ ਜਾ ਰਿਹਾ ਸੀ ਤਾਂ ਨੂੰ ਗੋਲੀਆਂ ਮਾਰ ਦਿੱਤੀਆਂ। ਪਰਿਵਾਰ ਨੇ ਭਾਰਤ ਅਤੇ ਮਨੀਲਾ ਦੀਆਂ ਸਰਕਾਰਾਂ ਨੂੰ ਪ੍ਰਗਟ ਸ਼ਰਮਾ ਦੀ ਦੇਹ ਪਿੰਡ ਲਿਆਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।