ਸਰਬਜੀਤ ਸਿੰਘ ਭੱਟੀ
ਲਾਲੜੂ, 10 ਅਗਸਤ
ਨਜ਼ਦੀਕੀ ਪਿੰਡ ਜਲਾਲਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਇਕ 27-28 ਸਾਲਾ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੈਹਲੀ ਪੁਲੀਸ ਨੇ ਦੱਸਿਆ ਕਿ ਮ੍ਰਿਤਕ ਹਰਦੇਵ ਸਿੰਘ ਪੁੱਤਰ ਬੋਹੜ ਸਿੰਘ ਪਿੰਡ ਜਲਾਲਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੇ ਪਿਤਾ ਨਾਲ ਰਹਿੰਦਾ ਸੀ। ਉਹ ਜਵਾਹਰਪੁਰ ਵਿਚ ਫੈਕਟਰੀ ’ਚ ਕੰਮ ਕਰਦਾ ਸੀ। ਉਹ ਰਾਤ ਨੂੰ ਖਾਣਾ ਖਾਣ ਬਾਅਦ ਤੀਜੀ ਮੰਜ਼ਿਲ ’ਤੇ ਸੌਣ ਲਈ ਚਲਿਆ ਗਿਆ ਜਦੋਂ ਕਿ ਬਾਕੀ ਪਰਿਵਾਰ ਹੇਠਾਂ ਸੁੱਤਾ ਸੀ। ਅਚਾਨਕ ਉਹ ਹੇਠਾਂ ਡਿਗ ਗਿਆ ਤੇ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਬਾਰੇ ਸੇਵਰੇ ਪਤਾ ਚਲਿਆ। ਪੁਲੀਸ ਨੇ ਪਿਤਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।