ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜੈ ਮਾਕਨ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਪੈਨਲ ਦਾ ਮੁਖੀ ਥਾਪਣ ਤੇ ਕਾਂਗਰਸ ਉੱਤੇ ਸਵਾਲ ਦਾਗੇ ਹਨ। ਉਨ੍ਹਾਂ ਕਿਹਾ ਕਿ ਅਜੈ ਮਾਕਨ ਦਾ ਚਾਚਾ ਲਲਿਤ ਮਾਕਨ ਸਿੱਖ ਵਿਰੋਧੀ ਦਿੱਲੀ ਦੰਗਿਆਂ ਵਿੱਚ ਕਥਿਤ ਤੌਰ ਤੇ ਸ਼ਾਮਲ ਸੀ। ਉਨ੍ਹਾਂ ਨੇ ਅਜੈ ਮਾਕਨ ਨੂੰ ਨਾਕਾਮ ਸਿਆਸੀ ਆਗੂ ਦੱਸਿਆ ਤੇ ਕਿਹਾ ਕਿ ਉਸ ਦੀ ਅਗਵਾਈ ਵਿੱਚ ਪਾਰਟੀ ਦਿੱਲੀ ਵਿੱਚ ਦੋ ਵਾਰ ਚੋਣਾਂ ਹਾਰ ਚੁੱਕੀ ਹੈ। ਅਜੈ ਮਾਕਨ ਕਾਂਗਰਸ ਦੇ ਜਨਰਲ-ਸਕੱਤਰ ਹਨ ਜਿਨ੍ਹਾਂ ਨੂੰ ਹਾਈ ਕਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ ਕਰਨ ਲਈ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ਇਸ ਕੰਮ ਲਈ ਕਾਂਗਰਸ ਨੂੰ ਇਸ ਤੋਂ ਮਾੜਾ ਵਿਅਕਤੀ ਨਹੀਂ ਮਿਲਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਕ ਪਾਸੇ ਸਾਜਨ ਕੁਮਾਰ ਖ਼ਿਲਾਫ਼ ਕੇਸ ਚਲਾਉਣ ਦੀ ਤਿਆਰੀ ਕਰ ਰਹੀ ਹੈ ਤੇ ਕਾਂਗਰਸ ਪਾਰਟੀ ਅਜੈ ਮਾਕਨ ਨੂੰ ਅਹਿਮ ਨਿਯੁਕਤੀ ਨਾਲ ਨਿਵਾਜ ਰਹੀ ਹੈ। -ਪੀਟੀਆਈ