ਚੰਡੀਗੜ੍ਹ, 23 ਜੁਲਾਈ
ਪੰਜਾਬ ਤੇ ਹਰਿਆਦਾ ’ਚ ਪਹਿਲੀ ਜੂਨ ਤੋਂ 22 ਜੁਲਾਈ ਤੱਕ ਮੌਨਸੂਨ ਦੀ ਵੱਧ ਵਰਖਾ ਹੋਈ। ਇਸ ਸਮੇਂ ਦੌਰਾਨ ਪੰਜਾਬ ’ਚ 208.6 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 168.3 ਮਿਲੀਮੀਟਰ ਮੀਂਹ ਤੋਂ 24 ਫ਼ੀਸਦ ਵੱਧ ਹੈ। ਹਰਿਆਣਾ ’ਚ ਆਮ 161.3 ਮਿਲੀਮੀਟਰ ਮੀਂਹ ਦੇ ਮੁਕਾਬਲੇ 188.7 ਮਿਲੀਮੀਟਰ ਮੀਂਹ ਪਿਆ, ਜੋ 17 ਫ਼ੀਸਦ ਵੱਧ ਹੈ। 1 ਜੂਨ ਤੋਂ 22 ਜੁਲਾਈ ਦਰਮਿਆਨ ਹਰਿਆਣਾ ਦੇ 16 ਜ਼ਿਲ੍ਹਿਆਂ ਅਤੇ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ। ਇਸ ਦੌਰਾਨ ਦੋਵਾਂ ਰਾਜਾਂ ਦੇ ਛੇ ਜ਼ਿਲ੍ਹਿਆਂ ਵਿੱਚ ਘੱਟ ਬਾਰਸ਼ ਹੋਈ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਇਸ ਸਮੇਂ ਦੌਰਾਨ 487.1 ਮਿਲੀਮੀਟਰ ਮੀਂਹ ਪਿਆ, ਜੋ ਆਮ 344 ਮਿਲੀਮੀਟਰ ਨਾਲੋਂ 42 ਫੀਸਦੀ ਵੱਧ ਹੈ। ਮੋਗਾ ਉਨ੍ਹਾਂ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜਿੱਥੇ ਘੱਟ ਬਾਰਸ਼ ਹੋਈ ਹੈ। ਇੱਥੇ 56.5 ਮਿਲੀਮੀਟਰ ਬਾਰਸ਼ ਹੋਈ, ਜੋ ਆਮ 109.3 ਮਿਲੀਮੀਟਰ ਤੋਂ 48 ਫੀਸਦੀ ਘੱਟ ਹੈ।