ਚੰਡੀਗੜ੍ਹ: ਇਥੋਂ ਦੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈੱਨ ਸੈਕਟਰ-26 ਵਿਚ ਐਮੇਜ਼ੋਨ ਵੈੱਬ ਸਰਵਿਸਿਜ਼ ਵਿਚ ਕਲਾਊਡ ਸਪੇਸ ਦੀ ਲੋੜ ਵਿਸ਼ੇ ’ਤੇ ਵੈਬਿਨਾਰ ਕਰਵਾਇਆ ਗਿਆ, ਜਿਸ ਵਿਚ ਓਂਟਾਰੀਓ ਦੇ ਸ਼ੈਰੇਡੀਅਨ ਕਾਲਜ ਦੇ ਅਪਲਾਈਡ ਸਾਇੰਸ ਤੇ ਤਕਨਾਲੋਜੀ ਵਿਭਾਗ ਦੇ ਲੈਕਚਰਾਰ ਡਾ. ਰੋਹਿਨੀ ਅਰੋੜਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਵੈਬਿਨਾਰ ਦਾ ਟੀਚਾ ਵਿਦਿਆਰਥੀਆਂ ਨੂੰ ਕਲਾਊਡ ਸਪੇਸ ਦੀ ਮਹੱਤਤਾ ਬਾਰੇ ਦੱਸਣਾ ਸੀ। ਇਸ ਮੌਕੇ ਕਲਾਊਡ ਸਪੇਸ ਮਾਹਿਰਾਂ ਨੇ ਵਿਚਾਰ ਪ੍ਰਗਟਾਏ। -ਟਨਸ