ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 31 ਮਈ
ਪੰਜਾਬ ਸਰਕਾਰ ਨੇ ਵਰਿੰਦਰ ਕੁਮਾਰ ਨੂੰ ਵਿਜੀਲੈਂਸ ਬਿਊਰੋ ਦਾ ਨਵਾਂ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਈਸ਼ਵਰ ਸਿੰਘ ਦੀ ਥਾਂ ‘ਤੇ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਅੱਜ ਈਸ਼ਵਰ ਸਿੰਘ ਨੂੰ ਨਵਾਂ ਏਡੀਜੀਪੀ ਲਾਅ ਐਂਡ ਆਰਡਰ ਤਾਇਨਾਤ ਕੀਤਾ ਹੈ। ਇਹ ਨਿਯੁਕਤੀ ਪਿਛਲੇ ਏਡੀਜੀਪੀ ਨਰੇਸ਼ ਕੁਮਾਰ ਦੇ ਤਬਾਦਲੇ ਤੋਂ ਸੱਤ ਦਿਨਾਂ ਬਾਅਦ ਕੀਤੀ ਗਈ ਹੈ। ਇਸ ਆਈਪੀਐਸ ਅਧਿਕਾਰੀ ਨੇ ਅਕਾਲੀ ਅਤੇ ਕਾਂਗਰਸ ਸਰਕਾਰਾਂ ਦੌਰਾਨ ਡੀਜੀਪੀ ਦਿਨਕਰ ਗੁਪਤਾ ਅਤੇ ਸੁਰੇਸ਼ ਅਰੋੜਾ ਦੇ ਕਾਰਜਕਾਲ ਦੌਰਾਨ ਲਾਅ ਐਂਡ ਆਰਡਰ ਵਿੰਗ ਵਿੱਚ ਕੰਮ ਕੀਤਾ ਸੀ। ਦੱਸਣਾ ਬਣਦਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜਦੋਂ ਹੱਤਿਆ ਕੀਤੀ ਗਈ ਸੀ ਤਾਂ ਲਾਅ ਐਂਡ ਆਰਡਰ ਵਿੰਗ ਦੇ ਉਚ ਅਧਿਕਾਰੀ ਦੀ ਨਿਯੁਕਤੀ ਨਹੀਂ ਹੋਈ ਸੀ।