ਪਾਲ ਸਿੰਘ ਨੌਲੀ
ਜਲੰਧਰ, 22 ਅਪਰੈਲ
ਜੀਐਸਟੀ ਦੇ ਸੀਨੀਅਰ ਅਧਿਕਾਰੀ ਬੀ ਕੇ ਵਿਰਦੀ ਦੇ ਗੁਰੂ ਤੇਗ ਬਹਾਦਰ ਨਗਰ ਵਿਚਲੇ ਘਰ ਵਿੱਚ ਵਿਜੀਲੈਂਸ ਟੀਮ ਨੇ ਛਾਪਾ ਮਾਰਿਆ। ਜਾਣਕਾਰੀ ਅਨੁਸਾਰ ਵਿਜੀਲੈਂਸ ਕੋਲ ਇਹ ਜਾਣਕਾਰੀ ਸੀ ਕਿ ਬੀ ਕੇ ਵਿਰਦੀ ਆਪਣੇ ਜਲੰਧਰ ਵਾਲੇ ਘਰ ਵਿੱਚ ਹਨ। ਵਿਜੀਲੈਂਸ ਦੀ ਟੀਮ ਘਰ ਦੇ ਬਾਹਰ ਹੀ ਬੈਠੀ ਹੋਈ ਹੈ ਤੇ ਘਰ ਨੂੰ ਅੰਦਰੋ ਜਿੰਦਰਾ ਲੱਗਾ ਹੋਇਆ ਹੈ। ਪੁਲੀਸ ਨੇ ਵੀ ਘਰ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਜੀਐਸਟੀ ਘੁਟਾਲੇ ਦੇ ਮਾਮਲੇ ਵਿੱਚ ਸੀਨੀਅਰ ਅਧਿਕਾਰੀ ਵਿਰਦੀ ਦਾ ਨਾਂ ਵੀ ਕਥਿਤ ਤੌਰ ’ਤੇ ਸ਼ਾਮਿਲ ਦੱਸਿਆ ਜਾ ਰਿਹਾ ਹੈ।