ਪੱਤਰ ਪ੍ਰੇਰਕ
ਪਠਾਨਕੋਟ, 28 ਫਰਵਰੀ
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਜਥੇਬੰਦਕ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਐਸੋਸੀਏਸ਼ਨ ਦੀ ਭੁਪਿੰਦਰ ਸਿੰਘ ਸੱਚਰ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਸੂਬਾਈ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਨੇ ਦੱਸਿਆ ਕਿ 15 ਮਾਰਚ ਤੱਕ ਤਹਿਸੀਲ ਕਮੇਟੀਆਂ ਅਤੇ ਫਿਰ 20 ਮਾਰਚ ਤੱਕ ਜ਼ਿਲ੍ਹਾ ਕਮੇਟੀਆਂ ਰਾਹੀਂ ਚੁਣੇ ਗਏ ਡੈਲੀਗੇਟ 27 ਮਾਰਚ ਨੂੰ ਜਲੰਧਰ ਵਿੱਚ ਜਥੇਬੰਦਕ ਟੀਮ ਦੀ ਚੋਣ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਵੈਟਰਨਰੀ ਇੰਸਪੈਕਟਰਜ਼ ਕੇਡਰ ਦੇ ਲਈ ਕੀਤੇ ਯਤਨਾਂ ਦੀ ਵਿਸਥਾਰਤ ਰਿਪੋਰਟ ਵੀ ਪੇਸ਼ ਕੀਤੀ, ਜਿਸ ਉਪਰ ਸਮੂਹ ਆਗੂਆਂ ਨੇ ਭਰਵਾਂ ਬਹਿਸ ਮੁਬਾਸਾ ਕੀਤਾ। ਇਸ ਮੌਕੇ ਸੂਬਾਈ ਜਨਰਲ ਸਕੱਤਰ ਜਸਵਿੰਦਰ ਬੜੀ, ਸੂਬਾਈ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ, ਰਾਜੀਵ ਮਲਹੋਤਰਾ, ਗੁਰਦੀਪ ਬਾਸੀ, ਜਗਸੀਰ ਸਿੰਘ ਹਾਜ਼ਰ ਸਨ।