ਖਮਾਣੋਂ: ਪਿੰਡ ਸੰਘੋਲ ਵਿੱਚ ਹਲਕਾ ਵਿਧਾਇਕ ਬਸੀ ਪਠਾਣਾਂ ਗੁਰਪ੍ਰੀਤ ਸਿੰਘ ਜੀਪੀ ਨੇ ਵੇਰਕਾ ਦੁੱਧ ਸ਼ੀਤਲ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਵਲੋਂ ਬਿਨਾਂ ਕਿਸੇ ਭੇਦਭਾਵ ਹਲਕੇ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਇਸ ਮੌਕੇ ਐੱਚਐੱਸ ਚੱਠਾ ਏਡੀਸੀ ਵਿਕਾਸ, ਆਰਐੱਸ ਸੇਖੋਂ ਜੀਐੱਮ ਲੁਧਿਆਣਾ, ਤੇਜਿੰਦਰ ਸਿੰਘ ਢਿੱਲੋਂ ਡਾਇਰੈਕਟਰ ਮਿਲਕ ਪਲਾਂਟ ਲੁਧਿਆਣਾ, ਹਰਿੰਦਰ ਸਿੰਘ ਮੈਨੇਜਰ, ਰਕੇਸ਼ ਕੁਮਾਰ ਸਰਪੰਚ ਸੰਘੋਲ, ਬੀਡੀਪੀਓ ਪਰਮਬੀਰ ਕੌਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ