ਅਦਿਤੀ ਟੰਡਨ
ਨਵੀਂ ਦਿੱਲੀ, 25 ਅਪਰੈਲ
ਪੰਜਾਬ ਸਣੇ ਕਾਂਗਰਸ ਸ਼ਾਸਤ ਸੂਬਿਆਂ ਨੇ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੋਵਿਡ ਟੀਕੇ ਲਾਉਣ ਦੀ ਮੁਹਿੰਮ ਨੂੰ ਸ਼ੁਰੂ ਕਰਨ ਵਿਚ ਅਸਮਰੱਥਾ ਜ਼ਾਹਰ ਕਰਦਿਆਂ ਕਿਹਾ ਕਿ ਟੀਕਿਆਂ ਦੇ ਸਟਾਕ ਦੀ ਬੂਕਿੰਗ ਪਹਿਲਾਂ ਹੋ ਚੁੱਕੀ ਹੈ ਤੇ 15 ਮਈ ਤੋਂ ਪਹਿਲਾਂ ਕੋਵਿਡ-19 ਟੀਕੇ ਨਹੀਂ ਮਿਲਣਗੇ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਸੀਰਮ ਇੰਸਟੀਚਿਊਟ ਨੇ ਦੱਸਿਆ ਹੈ ਕਿ ਕੋਵੀਸ਼ੀਲਡ ਟੀਕਿਆਂ ਦੀ ਬੂਕਿੰਗ ਹੋ ਚੁੱਕੀ ਹੈ ਤੇ 15 ਮਈ ਤੋਂ ਪਹਿਲਾਂ ਇਹ ਟੀਕੇ ਨਹੀਂ ਮਿਲ ਸਕਦੇ।