ਰਿਸ਼ੀਕੇਸ਼, 24 ਅਗਸਤ
ਇਥੇ ਰਿਸ਼ੀਕੇਸ਼-ਬਦਰੀਨਾਥ ਸ਼ਾਹਰਾਹ ’ਤੇ ਅੱਜ ਸਵੇਰੇ ਢਿੱਗਾਂ ਡਿੱਗਣ ਮੌਕੇ ਨਿਰਮਾਣ ਕਾਰਜਾਂ ਵਿੱਚ ਲੱਗੀਆਂ ਦੋ ਜੇਸੀਬੀ ਮਸ਼ੀਨਾਂ ਦੇ ਇਸ ਦੀ ਜੱਦ ਵਿੱਚ ਆਉਣ ਕਰਕੇ ਡੂੰਘੀ ਖੱਡ ਵਿੱਚ ਡਿੱਗਣ ਕਰਕੇ ਦੋ ਡਰਾਈਵਰ ਲਾਪਤਾ ਹੋ ਗਏ। ਦੋਵੇਂ ਡਰਾਈਵਰ ਪਠਾਨਕੋਟ ਨਾਲ ਸਬੰਧਤ ਦੱਸੇ ਜਾਂਦੇ ਹਨ। ਟਿਹਰੀ ਜ਼ਿਲ੍ਹੇ ਦੇ ਮੁਨੀ ਕੀ ਰੇਤੀ ਪੁਲੀਸ ਸਟੇਸ਼ਨ ਦੇ ਇੰਚਾਰਜ ਆਰ.ਕੇ.ਸਕਲਾਨੀ ਨੇ ਦੱਸਿਆ ਕਿ ਹਾਦਸਾ ਤੜਕੇ ਚਾਰ ਵਜੇ ਦੇ ਕਰੀਬ ਹੋਇਆ। ਲਾਪਤਾ ਡਰਾਈਵਰਾਂ ਦੀ ਪਛਾਣ ਸੰਜੀਵ ਕੁਮਾਰ (40) ਤੇ ਪ੍ਰਭਾਤ (32) ਵਜੋਂ ਹੋਈ ਹੈ ਤੇ ਉਨ੍ਹਾਂ ਦੀ ਭਾਲ ਜਾਰੀ ਹੈ।