ਪ੍ਰਭੂ ਦਿਆਲ
ਸਿਰਸਾ, 4 ਅਗਸਤ
ਇਥੋਂ ਦੀ ਕੋਰਟ ਕਲੋਨੀ ਵਾਸੀ ਚਾਰਟਰਡ ਐਕਾਊਂਟੈਂਟ ਅਨਿਲ ਸਿੰਗਲਾ ਦੀ ਲੜਕੀ ਕੰਚਨ ਨੇ ਯੂਪੀਐੱਸਸੀ 2019 ਦੀ ਪ੍ਰੀਖਿਆ ਵਿੱਚ 35ਵਾਂ ਰੈਂਕ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਕੰਚਨ ਨੇ ਇਹ ਸਫਲਤਾ 24 ਸਾਲਾਂ ਦੀ ਉਮਰ ’ਚ ਪ੍ਰਾਪਤ ਕੀਤੀ ਹੈ। ਕੰਚਨ ਐੱਨਐੱਲਯੂ ਦਿੱਲੀ ਤੋਂ ਗ੍ਰੇਜੂਏਟ ਹੈ। ਕੰਚਨ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਆਪਣੀ ਮਿਹਨਤ ਤੇ ਆਪਣੇ ਮਾਪਿਆਂ ਨੂੰ ਦਿੱਤਾ ਹੈ।
ਪਿੰਡ ਬੱਲ੍ਹੋ ਦੀ ਖੁਸ਼ਪ੍ਰੀਤ ਕੌਰ ਨੇ ਕਰਵਾਈ ਬੱਲੇ-ਬੱਲੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਗਸਤ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੇ ਕਿਸਾਨ ਪਰਿਵਾਰ ਦੀ ਧੀ ਖੁਸ਼ਪ੍ਰੀਤ ਕੌਰ ਨੇ ਯੂਪੀਐੱਸਸੀ-2019 ’ਚ 352ਵਾਂ ਰੈਂਕ ਹਾਸਲ ਕੀਤਾ ਹੈ। ਪਿੰਡ ਬੱਲ੍ਹੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋਂਂ ਪੜ੍ਹਨ ਬਾਅਦ ਉਸ ਨੇ ਰਾਮਪੁਰਾ ਤੇ ਬਠਿੰਡਾ ਦੇ ਵਿੱਚੋਂ ਅੱਗੇ ਦੀ ਪੜ੍ਹਾਈ ਕੀਤੀ।