ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਓਪਨ ਲਰਨਿੰਗ (ਯੂਸੋਲ) ਨੇ ਅੰਡਰ ਗਰੈਜੂਏਟ, ਪੋਸਟ ਗਰੈਜੂਏਟ, ਡਿਪਲੋਮਾ ਅਤੇ ਸਰਟੀਫਿਕੇਟ ਪ੍ਰੋਗਰਾਮਾਂ ਵਿੱਚ ਸੈਸ਼ਨ 2022-23 ਲਈ ਦਾਖ਼ਲੇ ਦੀ ਆਖ਼ਰੀ ਤਰੀਕ ਵਧਾ ਦਿੱਤੀ ਹੈ। ਇਸ ਨੂੰ ਪਹਿਲਾਂ ਪੱਤਰ ਵਿਹਾਰ ਅਧਿਐਨ ਵਿਭਾਗ ਵਜੋਂ ਜਾਣਿਆ ਜਾਂਦਾ ਸੀ। ਉਮੀਦਵਾਰ ਹੁਣ usoladmissions.puexam.in ’ਤੇ 22 ਅਕਤੂਬਰ ਤੱਕ ਆਨਲਾਈਨ ਦਾਖ਼ਲੇ ਲਈ ਅਰਜ਼ੀਆਂ ਦੇ ਸਕਣਗੇ। ਵਿਦਿਆਰਥੀ ਵਿਸਥਾਰ ਸਹਿਤ ਸਮਾਂ-ਸਾਰਣੀ ਅਤੇ ਹੋਰ ਜਾਣਕਾਰੀ ਇਸ ਪੋਰਟਲ ’ਤੇ ਦੇਖ ਸਕਦੇ ਹਨ। ਦੱਸਣਯੋਗ ਹੈ ਕਿ ਯੂਸੋਲ ਵੱਲੋਂ ਐਸਸੀ/ਐਸਟੀ, ਈਡਬਲਿਊਐਸ ਅਤੇ ਯੋਗ ਵਿਦਿਆਰਥੀਆਂ ਲਈ ਸਕਾਲਰਸ਼ਿਪ ਅਤੇ ਫੀਸ ਰਿਆਇਤਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। -ਪੱਤਰ ਪ੍ਰੇਰਕ