ਚੰਡੀਗੜ੍ਹ, 19 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੈਗਾਸਸ ਜਾਸੂਸੀ ਮੁੱਦੇ ’ਤੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਦੀ ਜਮਹੂਰੀਅਤ ’ਤੇ ‘ਹੈਰਾਨ ਕਰਨਾ ਵਾਲਾ ਹਮਲਾ’ ਕਰਾਰ ਦਿੱੱਤਾ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਇੱਥੇ ਜਾਰੀ ਇੱਕ ਅਧਿਕਾਰਤ ਬਿਆਨ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ, ‘ਇਹ ਕੇਂਦਰ ਸਰਕਾਰ ਵੱਲੋਂ ਭਾਰਤ ਦੀ ਜਮਹੂਰੀ ਰਾਜਨੀਤੀ ’ਤੇ ਬਹੁਤ ਜ਼ਿਆਦਾ ‘ਹੈਰਾਨ ਕਰਨ ਵਾਲਾ ਹਮਲਾ’ ਅਤੇ ‘ਸ਼ਰਮਨਾਕ ਹਮਲਾ’ ਹੈ ਅਤੇ ਉਸ ਨੇ ਇਸ ‘ਸ਼ਰਮਨਾਕ ਕਾਰੇ’ ਨਾਲ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ।’ ਉਨ੍ਹਾਂ ਕਿਹਾ ਕਿ ਇਜ਼ਰਾਇਲੀ ਕੰਪਨੀ ਵੱਲੋਂ ਅਜਿਹੀ ਜਾਸੂਸੀ ਕੇਂਦਰ ਸਰਕਾਰ ਦੀ ਆਗਿਆ ਦੇ ਬਿਨਾਂ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ, ‘ਇਹ ਨਾ ਸਿਰਫ ਵਿਅਕਤੀਗਤ ਹਮਲਾ ਹੈ ਬਲਕਿ ਸਾਡੇ ਦੇਸ਼ ਦੀ ਸੁਰੱਖਿਆ ’ਤੇ ਵੀ ਹਮਲਾ ਹੈ।’ -ਪੀਟੀਆਈ