ਅਜੀਤਵਾਲ: ਇਥੇ ਪਿੰਡ ਡਾਲਾ ਵਿੱਚ ਅੱਜ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਨੇ ਪੰਚਾਇਤ ਸਕੱਤਰ ਸੁਖਵੀਰ ਸਿੰਘ ਦੇ ਘਰ ’ਤੇ ਫਾੲਰਿੰਗ ਕੀਤੀ। ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਅਪਰੈਲ ਮਹੀਨੇ ਤੋਂ ਲਗਾਤਾਰ ਕਈ ਵੱਖ-ਵੱਖ ਨੰਬਰਾਂ ਤੋਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਸਵੇਰੇ 7.45 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਕੁਝ ਵਿਅਕਤੀ ਆਏ ਅਤੇ ਉਸ ਦੇ ਘਰ ’ਤੇ ਗੋਲੀਬਾਰੀ ਕਰ ਕੇ ਫਰਾਰ ਹੋ ਗਏ। ਇਸ ਦਾ ਪਤਾ ਚੱਲਣ ’ਤੇ ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੱਤਰ ਪ੍ਰੇਰਕ