ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 24 ਸਤੰਬਰ
ਸੀਆਈਏ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਪਿੰਡ ਮਹਿਣਾ ਵਿੱਚ ਨਾਕਾਬੰਦੀ ਦੌਰਾਨ ਦੋ ਤਸਕਰਾਂ ਨੂੰ ਤਿੰਨ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਬੱਸ ਅੱਡਾ ਮਹਿਣਾ ਵਿੱਚ ਨਾਕਾਬੰਦੀ ਦੌਰਾਨ ਦੋ ਤਸਕਰਾਂ ਦੀ ਸਵਿਫਟ ਕਾਰ ’ਚੋਂ ਤਿੰਨ ਕਿਲੋ ਰਾਜਸਥਾਨੀ ਅਫ਼ੀਮ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਬੁੱਧ ਰਾਮ ਤੇ ਰਾਕੇਸ਼ ਵਾਸੀ ਗੁਦਾਵਸ ਜ਼ਿਲ੍ਹਾ ਬਾੜਮੇਰ ਰਾਜਸਥਾਨ ਵਜੋਂ ਹੋਈ ਹੈ। ਮੁਲਜ਼ਮ ਬਰਨਾਲਾ ਤੋਂ ਮੋਗਾ ਰਾਹੀਂ ਜਗਰਾਉਂ ਵੱਲ ਅਫੀਮ ਵੇਚਣ ਜਾ ਰਹੇ ਸਨ। ਡੀਐੱਸਪੀ ਰਵਿੰਦਰ ਸਿੰਘ ਧਰਮਕੋਟ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁੱਛ-ਪੜਤਾਲ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਮੁਲਜ਼ਮ ਕਿੱਥੇ ਤੇ ਕਿਸ ਨੂੰ ਅਫ਼ੀਮ ਸਪਲਾਈ ਕਰਦੇ ਸਨ।