ਗੁਰਦਾਸਪੁਰ: ਬੀਐੱਸਐੱਫ ਦੀ 10 ਬਟਾਲੀਅਨ ਦੀ ਬੀਓਪੀ ਟਾਊਨ ਪੋਸਟ ’ਤੇ ਤਾਇਨਾਤ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਨੇੜਿਓਂ ਦੋ ਪਾਕਿ ਨੌਜਵਾਨ ਕਾਬੂ ਕੀਤੇ ਹਨ। ਦੋਵਾਂ ਦੀ ਪਛਾਣ ਕਿਸ਼ਨ ਮਸੀਹ (26) ਤੇ ਰਬੀਜ ਮਸੀਹ (18) ਵਾਸੀ ਪਿੰਡ ਭੋਲਾ ਬਾਜਵਾ, ਨਾਰੋਵਾਲ ਵਜੋਂ ਹੋਈ ਹੈ। ਦੋਵਾਂ ਕੋਲੋਂ ਪੰਜ ਸੌ ਰੁਪਏ ਪਾਕਿ ਕਰੰਸੀ ਤੇ ਦੋ ਮੋਬਾਈਲ ਫ਼ੋਨ ਮਿਲੇ ਹਨ। -ਨਿੱਜੀ ਪੱਤਰ ਪ੍ਰੇਰਕ