ਪੱਤਰ ਪ੍ਰੇਰਕ
ਅਟਾਰੀ, 16 ਅਪਰੈਲ
ਭਾਰਤ ਸਰਕਾਰ ਵੱਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਸ਼ਜਾ ਪੂਰੀ ਕਰਨ ਮਗਰੋਂ ਰਿਹਾਅ ਕੀਤੇ ਗਏ ਦੋ ਪਾਕਿਸਤਾਨੀ ਕੈਦੀ ਅੱਜ ਬਾਅਦ ਦੁਪਹਿਰ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਵਤਨ ਪਰਤ ਗਏ। ਸਰਹੱਦ ’ਤੇ ਇਨ੍ਹਾਂ ਕੈਦੀਆਂ ਨੂੰ ਬਟਾਲੀਅਨ 144 ਵੱਲੋਂ ਸੀਮਾ ਸੁਰੱਖਿਆ ਬਲ ਦੇ ਇੰਸਪੈਕਟਰ ਬੀਐੱਲ ਮੀਨਾ ਨੇ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਰਾਣਾ ਅਦੀਬ ਦੇ ਹਵਾਲੇ ਕੀਤਾ। ਸਰਹੱਦ ਦੇ ਦੋਵੇਂ ਪਾਸੇ ਕਸਟਮ ਤੇ ਇਮੀਗ੍ਰੇਸ਼ਨ ਦੇ ਅਧਿਕਾਰੀ ਹਾਜ਼ਰ ਸਨ। ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਰਿਹਾਅ ਹੋਏ ਇਹ ਕੈਦੀ ਸਰਵਰ ਬੇਗ ਪੁੱਤਰ ਸਰਦਾਰ ਬੇਗ ਵਾਸੀ ਲੁਹਾਰ ਝੁੱਗੀਆਂ ਅਤੇ ਮੁਹੰਮਦ ਆਸਿਫ ਪੁੱਤਰ ਖ਼ਲੀਲ ਅਹਿਮਦ ਵਾਸੀ ਜੱਲੂਕੇ, ਜ਼ਿਲ੍ਹਾ ਕਸੂਰ, ਪਾਕਿਸਤਾਨ ਦੇ ਰਹਿਣ ਵਾਲੇ ਸਨ। ਦੋਵੇਂ ਕੈਦੀ ਭਾਰਤ-ਪਾਕਿਸਤਾਨ ਸਰਹੱਦ ਗੈਰਕਾਨੂੰਨੀ ਢੰਗ ਨਾਲ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਸਨ।