ਅਟਾਰੀ: ਭਾਰਤ ਸਥਿਤ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਕਰਨ ਲਈ ਅੱਜ ਪਾਕਿਸਤਾਨ ਦੇ ਸੂਬਾ ਸਿੰਧ ਤੋਂ ਲਾਲ ਚੰਦ ਤੇ ਸ਼ਿਵ ਲਾਲ ਦੀ ਅਗਵਾਈ ਹੇਠ ਦੋ 50 ਮੈਂਬਰੀ ਹਿੰਦੂ ਸ਼ਰਧਾਲੂਆਂ ਦੇ ਜਥੇ ਵਾਹਗਾ-ਅਟਾਰੀ ਸਰਹੱਦ ਦੇ ਸੜਕ ਮਾਰਗ ਰਾਹੀਂ ਭਾਰਤ ਪੁੱਜੇ। ਇਸ ਮੌਕੇ ਹਿੰਦੂ ਜਥੇ ਦੇ ਆਗੂ ਲਾਲ ਚੰਦ ਤੇ ਸ਼ਿਵ ਲਾਲ ਨੇ ਦੱਸਿਆ ਕਿ ਪਾਕਿਸਤਾਨੀ ਹਿੰਦੂ ਜਥੇ ਧਾਰਮਿਕ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਭਾਰਤ ਆਏ ਹਨ। ਉਨ੍ਹਾਂ ਕਿਹਾ ਕਿ ਦੋਵੇਂ ਹਿੰਦੂ ਜਥੇ ਹਰਿਦੁਆਰ (ਉੱਤਰਾਖੰਡ), ਦਿੱਲੀ, ਸ਼ਿਰਡੀ (ਮਹਾਰਾਸ਼ਟਰ) ਅਤੇ ਜੋਧਪੁਰ (ਰਾਜਸਥਾਨ) ਸਥਿਤ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾਣਗੇ। -ਪੱਤਰ ਪ੍ਰੇਰਕ