ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਜੁਲਾਈ
ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ-ਕੁਲਪਤੀ ਨਾਲ ਹੋਏ ਮਾੜੇ ਵਿਹਾਰ ਕਾਰਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇਡੀ ਸਿੰਘ ਨੇ ਆਪਣੇ ਅਹੁਦੇ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਡਾ. ਰਾਜੀਵ ਦੇਵਗਨ ਨੇ ਇਸ ਸਬੰਧੀ ਇਕ ਪੱਤਰ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਅਤੇ ਡਾ. ਕੇਡੀ ਸਿੰਘ ਨੇ ਆਪਣਾ ਪੱਤਰ ਪ੍ਰਿੰਸੀਪਲ ਸਕੱਤਰ ਮੈਡੀਕਲ ਐਜੂਕੇਸ਼ਨ ਨੂੰ ਭੇਜਿਆ ਹੈ ਪਰ ਇਨ੍ਹਾਂ ਨੇ ਹਵਾਲਾ ਕੰਮ ਦੇ ਵਧੇਰੇ ਬੋਝ ਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡਾ. ਦੇਵਗਨ ਇਸ ਵੇਲੇ ਕੈਂਸਰ ਵਿਭਾਗ ਦੇ ਮੁਖੀ ਹਨ ਤੇ ਡਾ. ਕੇਡੀ ਸਿੰਘ ਮਾਇਕ੍ਰੋਬਾਇਲੋਜੀ ਵਿਭਾਗ ਦੇ ਪ੍ਰੋਫੈਸਰ ਹਨ।