ਪੱਤਰ ਪ੍ਰੇਰਕ
ਅਜੀਤਵਾਲ, 30 ਮਈ
ਮੋਗਾ ਪੁਲੀਸ ਨੇ ਅੱਜ ਨਾਕੇ ਦੌਰਾਨ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਅਤੇ ਕਿਰਪਾਲ ਸਿੰਘ ਉਰਫ ਕਿਰਪਾਲਾ ਨਾਲ ਸਬੰਧਤ ਦੋ ਵਿਅਕਤੀਆਂ ਸੁਖਵਿੰਦਰ ਸਿੰਘ ਉਰਫ ਹੈਪੀ ਵਾਸੀ ਭਿੰਡਰ ਖੁਰਦ ਜ਼ਿਲ੍ਹਾ ਮੋਗਾ ਅਤੇ ਦੀਪਕ ਵਾਸੀ ਪਿੰਡ ਬੁੱਢਣਵਾਲ ਜ਼ਿਲ੍ਹਾ ਜਲੰਧਰ ਨੂੰ ਸਕਾਰਪੀਓ ਗੱਡੀ ਸਮੇਤ ਕਾਬੂ ਕਰਕੇ ਦੋਵਾਂ ਤੋਂ ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਦੋਵਾਂ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿੱਚ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮਾਂ ਤੋਂ ਪੁੱਛ ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਦੋਵੇਂ ਗੈਂਗਸਟਰ ਕਿਰਪਾਲ ਸਿੰਘ ਉਰਫ ਕਿਰਪਾਲਾ ਨਾਲ ਸਬੰਧ ਰੱਖਦੇ ਹਨ ਤੇ ਉਹ ਇਹ ਅਸਲਾ ਮੁਜ਼ੱਫਰਨਗਰ (ਯੂ.ਪੀ) ਤੋਂ ਲਿਆਏ ਹਨ।