ਅੰਮ੍ਰਿਤਸਰ, (ਟ੍ਰਿਬਿਊਨ ਨਿਊਜ਼ ਸਰਵਿਸ): ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਦੇ ਟਵਿੱਟਰ ਖਾਤੇ ’ਤੇ ਭਾਰਤ ਵਿੱਚ ਲਾਈ ਗਈ ਰੋਕ ਟਵਿੱਟਰ ਨੇ ਖਤਮ ਕਰ ਦਿੱਤੀ ਹੈ। ਇਸ ਸਬੰਧੀ ਟਵਿੱਟਰ ਦੇ ਕਾਨੂੰਨੀ ਵਿਭਾਗ ਨੇ ਦਲ ਖਾਲਸਾ ਆਗੂ ਨੂੰ ਸੂਚਿਤ ਕੀਤਾ ਹੈ। ਕੰਵਰਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਉਸ ਦੇ ਟਵਿੱਟਰ ਖਾਤੇ ’ਤੇ ਭਾਰਤ ਵਿੱਚ ਲਾਈ ਰੋਕ ਅੱਜ ਖਤਮ ਕਰ ਦਿੱਤੀ ਗਈ ਹੈ। ਇਹ ਰੋਕ ਦਸ ਜਨਵਰੀ ਨੂੰ ਕੰਵਰਪਾਲ ਸਿੰਘ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਸਬੰਧੀ ਕੀਤੀ ਗਈ ਟਿੱਪਣੀ ਤੋਂ ਬਾਅਦ ਲਗਾਈ ਗਈ ਸੀ। ਇਸ ਟਵੀਟ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਸਬੰਧਤ ਟਵਿੱਟਰ ਖਾਤੇ ’ਤੇ ਰੋਕ ਲਾਉਣ ਲਈ ਹਦਾਇਤ ਕੀਤੀ ਗਈ ਸੀ, ਪਰ ਇਹ ਰੋਕ ਸਿਰਫ਼ ਭਾਰਤ ਵਿੱਚ ਹੀ ਸੀ।