ਖੇਤਰੀ ਪ੍ਰਤੀਨਿਧ
ਪਟਿਆਲਾ, 29 ਜੂਨ
ਬਾਰ੍ਹਵੀਂ ਜਮਾਤ ਦੇ ਇਕ ਦਿਨ ਪਹਿਲਾਂ ਆਏ ਨਤੀਜੇ ਦੌਰਾਨ 4560 ਵਿਦਿਆਰਥੀ ਪੰੰਜਾਬੀ ਵਿੱਚੋਂ ਫੇਲ੍ਹ ਹੋ ਗਏ। ਇਸ ਵਾਰ ਕੁੱਲ 3,01,370 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ। ਭਾਵੇਂ ਇਹ ਅੰਕੜਾ ਸਿਰਫ਼ ਦੋ ਫੀਸਦੀ ਹੀ ਹੈ, ਪਰ ਫੇਰ ਵੀ ਆਪਣੀ ਮਾਂ ਬੋਲੀ ਵਾਲ਼ੇ ਵਿਸ਼ੇ ਵਿੱਚੋਂ ਹੀ ਫੇਲ੍ਹ ਹੋ ਜਾਣਾ ਮੰਦਭਾਗੇ ਰੁਝਾਨ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਹੀ ਪੰਜਾਬੀ (ਲਿਟਰੇਚਰ) ਦੀ ਪ੍ਰੀਖਿਆ ਦੇਣ ਵਾਲੇ 63,402 ਵਿੱਚੋਂ ਵੀ 1,424 ਬੱਚੇ ਫੇਲ੍ਹ ਪਾਏ ਗਏ। ਉਰਦੂ ਵਿਸ਼ੇ ਦੀ ਪ੍ਰੀਖਿਆ ਦੇਣ ਵਾਲੇ 136 ਵਿੱਚ ਸਿਰਫ 4 ਜਣੇ ਹੀ ਫੇਲ੍ਹ ਹੋਏ ਹਨ।