ਰਮੇਸ਼ ਭਾਰਦਵਾਜ
ਲਹਿਰਾਗਾਗਾ,18 ,ਜੂਨ
ਨੇੜਲੇ ਪਿੰਡ ਘੋੜੇਨਬ ਦੇ ਕਿਸਾਨ ਅਮਨ ਸਿੰਘ ਨੇ ਤਕਰੀਬਨ ਦਸ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਉਸ ਵਿੱਚ ਸਬਜ਼ੀ ਲਗਾਈ ਸੀ, ਜਿਸ ਦਾ ਮੰਡੀ ਵਿੱਚ ਪੂਰਾ ਭਾਅ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਸੀ ਜਿਸ ਕਾਰਨ ਅੱਜ ਉਸ ਨੇ ਸੱਤ ਏਕੜ ਦੇ ਕਰੀਬ ਚੋਲਾਫ਼ਲੀ, ਮੂਲੀ, ਬੈਂਗਨੀ ,ਭਿੰਡੀ ਅਤੇ ਕੱਦੂ ਦੀ ਫ਼ਸਲ ਵਾਹ ਦਿੱਤੀ। ਉਸ ਨੇ ਕਿਹਾ ਕਿ ਸਬਜ਼ੀ ਮੰਡੀ ਵਿੱਚ ਹਰੇਕ ਸਬਜ਼ੀ ਦਾ ਰੇਟ ਇੱਕ ਰੁਪਏ ਤੋਂ ਲੈ ਕੇ ਚਾਰ ਰੁਪਏ ਤੱਕ ਰਹਿ ਗਿਆ ਹੈ ਜਿਸ ਕਰਕੇ ਫਸਲ ਦੀ ਤੁੜਵਾਈ ਬਹੁਤ ਮਹਿੰਗੀ ਪੈ ਰਹੀ ਸੀ ਜਿਸ ਕਾਰਨ ਉਸ ਨੇ ਫਸਲ ਵਾਹ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਭਾਈ ਕੀ ਪਿਸ਼ੋਰ ਨੇ ਕਿਹਾ ਕਿ ਸਰਕਾਰ ਨੂੰ ਸਬਜ਼ੀ ਉਤਪਾਦਕਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਸਬਜ਼ੀ ਦੇ ਮੰਡੀਕਰਨ ਦਾ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ।