ਖੇਤਰੀ ਪ੍ਰਤੀਨਿਧ
ਪਟਿਆਲਾ, 22 ਸਤੰਬਰ
ਸ਼੍ਰੋੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਪਿਤਾ ਆਸਾ ਸਿੰਘ, ਦੋ ਭਰਾਵਾਂ ਭਜਨ ਸਿੰਘ ਤੇ ਜਗਦੀਸ਼ ਸਿੰਘ ਸਮੇਤ ਭਤੀਜੇ ਕਰਮਜੀਤ ਸਿੰਘ ਦੀ ਪੰਦਰਵੀਂ ਬਰਸੀ ਸਥਾਨਕ ‘ਬਗੀਚੀ ਗੁਰਦੁਆਰਾ ਬਾਬਾ ਬੰਬਾ ਸਿੰਘ’ ਵਿੱਚ ਮਨਾਈ ਗਈ। ਨਿਹੰਗ ਸਿੰਘਾਂ ਦੇ ਹੀ ਇੱਕ ਦੂਜੇ (ਬਲਬੀਰ ਸਿੰਘ ਵਿਰੋਧੀ) ਧੜੇ ਵੱਲੋਂ ਇਨ੍ਹਾਂ ਚਾਰਾਂ ਨਿਹੰਗ ਸਿੰਘਾਂ ਨੂੰ 21 ਸਤੰਬਰ 2007 ਨੂੰ ਇਸੇ ਹੀ ਬਗੀਚੀ ’ਚ ਹੋਈ ਖੂਨੀ ਝੜਪ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਝੜਪ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਦੀ ਸਪੁਰਦਗੀ ਨੂੰ ਲੈ ਕੇ ਹੋਈ ਸੀ। ਪਾਠ ਦੇ ਭੋਗ ਤੇ ਕੀਰਤਨ ਮਗਰੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਬਾਬਾ ਮੱਘਰ ਸਿੰਘ ਮੁਖ ਗ੍ਰੰਥੀ ਬੁੱਢਾ ਦਲ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਜੱਸਾ ਸਿੰਘ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਗੁਰਮੁਖ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਗਿਆਨੀ ਰੇਸ਼ਮ ਸਿੰਘ, ਬਾਬਾ ਭੁਪਿੰਦਰ ਸਿੰਘ, ਬਾਬਾ ਦਿਆਲ ਸਿੰਘ, ਬਾਬਾ ਪ੍ਰਤਾਪ ਸਿੰਘ ਢੂੰਡਾ, ਬਾਬਾ ਬਲਵਿੰਦਰ ਸਿੰਘ ਬਿੱਟੂ, ਬਾਬਾ ਭਗਤ ਸਿੰਘ ਬਹਾਦਰਗੜ੍ਹ, ਬਾਬਾ ਈਸ਼ਾ ਸਿੰਘ, ਬਾਬਾ ਹਰਬੰਸ ਸਿੰਘ, ਬਾਬਾ ਬਹਾਦਰ ਸਿੰਘ, ਬਾਬਾ ਦਰਸ਼ਨ ਗੱਤਕਾ ਮਾਸਟਰ ਤੇ ਬਾਬਾ ਅਵਤਾਰ ਸਿੰਘ ਹਾਜ਼ਰ ਸਨ।