ਜੈਤੋ: ਸਾਹਿਤ ਅਕਾਦਮੀ ਵੱਲੋਂ ਅਨੁਵਾਦਕ ਡਾ. ਮਹਿੰਦਰ ਬੇਦੀ ਦੀ ‘ਸਾਹਿਤ ਅਕਾਦਮੀ ਅਨੁਵਾਦ ਇਨਾਮ-2020’ ਲਈ ਚੋਣ ਕੀਤੀ ਗਈ ਹੈ। ਅਨੁਵਾਦਕ ਨੂੰ ਇਨਾਮ ’ਚ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਾ. ਬੇਦੀ ਹੁਣ ਤੱਕ ਦਰਜਨਾਂ ਪੁਸਤਕਾਂ ਦਾ ਅਨੁਵਾਦ ਕਰ ਕੇ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ। -ਪੱਤਰ ਪ੍ਰੇਰਕ