ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਪਰੈਲ
ਪੰਜਾਬ ਸਰਕਾਰ ਨੇ ਸੱਤ ਆਈਏਐੱਸ ਅਤੇ ਨੌਂ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਆਦੇਸ਼ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਈਏਐੱਸ ਵਿਨੀਤ ਕੁਮਾਰ ਨੂੰ ਡੀਸੀ ਮੁਕਤਸਰ ਸਾਹਿਬ, ਸੁਰਭੀ ਮਲਿਕ ਨੂੰ ਡੀਸੀ ਲੁਧਿਆਣਾ, ਵਿਸ਼ੇਸ਼ ਸਾਰੰਗਲ ਨੂੰ ਡੀਸੀ ਕਪੂਰਥਲਾ, ਨਵਜੋਤ ਪਾਲ ਸਿੰਘ ਰੰਧਾਵਾ ਨੂੰ ਡੀਸੀ ਨਵਾਂ ਸ਼ਹਿਰ, ਪਰਨੀਤ ਸ਼ੇਰਗਿੱਲ ਨੂੰ ਡੀਸੀ ਫਤਹਿਗੜ੍ਹ ਸਾਹਿਬ, ਅੰਮ੍ਰਿਤ ਸਿੰਘ ਨੂੰ ਡੀਸੀ ਫਿਰੋਜ਼ਪੁਰ ਅਤੇ ਮੋਨੀਸ਼ ਕੁਮਾਰ ਨੂੰ ਡੀਸੀ ਤਰਨ ਤਾਰਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਆਈਪੀਐੱਸ ਅਧਿਕਾਰੀ ਬੀ.ਕੇ. ਉੱਪਲ ਨੂੰ ਵਿਸ਼ੇਸ਼ ਡੀਜੀਪੀ ਜਾਂਚ ਲੋਕਪਾਲ, ਗੌਰਵ ਯਾਦਵ ਨੂੰ ਏਡੀਜੀਪੀ ਪ੍ਰਸ਼ਾਸਨਿਕ, ਗੁਰਪ੍ਰੀਤ ਕੌਰ ਦਿਓ ਨੂੰ ਏਡੀਜੀਪੀ ਸਮੁਦਾਇਕ ਮਾਮਲੇ, ਜੀਤੇਂਦਰ ਕੁਮਾਰ ਜੈਨ ਨੂੰ ਏਡੀਜੀਪੀ ਪੀਐੱਸਪੀਸੀਐੱਲ, ਐੱਸ.ਕੇ. ਅਸਥਾਨਾ ਨੂੰ ਏਡੀਜੀਪੀ ਪਾਲਿਸੀ ਤੇ ਰੂਲਜ਼, ਪਰਵੀਨ ਕੁਮਾਰ ਸਿਨਹਾ ਨੂੰ ਏਡੀਜੀਪੀ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਜੀ ਨਾਗੇਸ਼ਵਰ ਰਾਓ ਨੂੰ ਏਡੀਜੀਪੀ ਮਨੁੱਖੀ ਅਧਿਕਾਰ, ਆਰ.ਕੇ. ਜੈਸਵਾਲ ਨੂੰ ਆਈਜੀ ਸਾਈਬਰ ਕ੍ਰਾਈਮ ਅਤੇ ਗੁਰਿੰਦਰ ਸਿੰਘ ਢਿੱਲੋਂ ਨੂੰ ਆਈਜੀ ਐੱਸਟੀਐੱਫ ਲਗਾਇਆ ਗਿਆ ਹੈ।