ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਦੇ ਤਬਦਾਲੇ ਕਰ ਦਿੱਤੇ ਹਨ। ਜਿਨ੍ਹਾਂ ਨੇ 11 ਆਈਏਐਸ ਅਤੇ 1 ਪੀਸੀਐੱਸ ਅਧਿਕਾਰੀ ਬਦਲਿਆ ਹੈ। ਉੱਥੇ ਹੀ 13 ਆਈਪੀਐੱਸ ਅਧਿਕਾਰੀਆਂ ਦੇ ਵੀ ਤਬਾਦਲੇ ਕਰ ਦਿੱਤੇ ਹਨ। ਇਹ ਆਦੇਸ਼ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਈਏਐੱਸ ਅਧਿਕਾਰੀ ਮੋਹਿੰਦਰ ਪਾਲ ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਮਾਮਲੇ ਅਤੇ ਨਿਆ, ਰਾਮਵੀਰ ਨੂੰ ਡਾਇਰੈਕਟਰ ਜਨਰਲ ਰੁਜ਼ਗਾਰ ਪੈਦਾਵਾਰ ਅਤੇ ਟ੍ਰੈਨਿੰਗ, ਹਰੀਸ਼ ਨਅਈਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ, ਕੁਮਾਰ ਅਮਿਤ ਨੂੰ ਵਿਸ਼ੇਸ ਸਕੱਤਰ ਪਰਸੋਨਲ, ਕੁਮਾਰ ਸੌਰਭ ਰਾਜ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟ੍ਰੇਨਿੰਗ, ਵਿਨੀਤ ਕੁਮਾਰ ਨੂੰ ਵਿਸ਼ੇਸ਼ ਸਕੱਤਰ ਖੇਤੀਬਾੜੀ, ਕੁਲਵੰਤ ਸਿੰਘ ਨੂੰ ਡਿਪਟੀ ਕਮਿਸ਼ਨਰ ਮੋਗਾ, ਸ਼ੌਕਤ ਅਹਿਮਦ ਪਰੈ ਨੂੰ ਡਿਪਟੀ ਕਮਿਸ਼ਨਰ ਬਠਿੰਡਾ, ਜੀਤਇੰਦਰ ਜ਼ੋਰਵਾਲ ਨੂੰ ਡਿਪਟੀ ਕਮਿਸ਼ਨਰ ਸੰਗਰੂਰ, ਜਸਪ੍ਰੀਤ ਸਿੰਘ ਨੂੰ ਡਿਪਟੀ ਕਮਿਸ਼ਨਰ ਮਾਨਸਾ, ਹਿਮਾਂਸ਼ੂ ਜੈਨ ਨੂੰ ਮੁੱਖ ਮੰਤਰੀ ਦਾ ਵਧੀਕ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ। ਜਦੋਂ ਕਿ ਪੀਸੀਐੱਸ ਅਧਿਕਾਰੀ ਦਲਵਿੰਦਰਜੀਤ ਸਿੰਘ ਨੂੰ ਸੰਯੁਕਤ ਸਕੱਤਰ ਪੰਜਾਬ ਖੇਤੀਬਾੜੀ ਮਾਰਕੀਟਿੰਗ ਬੋਰਡ ਲਗਾਇਆ ਗਿਆ ਹੈ। ਪੰਜਾਬ ਸਰਕਾਰ ਨੇ ਪੁਲੀਸ ਦੇ ਆਈਪੀਐੱਸ ਅਧਿਕਾਰੀ ਹਰਜੀਤ ਸਿੰਘ ਨੂੰ ਐੱਸਐੱਸਪੀ ਗੁਰਦਾਸਪੁਰਾ, ਧਰੁਮਨ ਐੱਚ ਨਿੰਬਾਲੇ ਨੂੰ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ, ਅਲਕਾ ਮੀਨਾ ਨੂੰ ਐੱਸਐੱਸਪੀ ਮਲੇਰਕੋਟਲਾ, ਵਿਵੇਕ ਸ਼ੀਲ ਸੋਨੀ ਨੂੰ ਐੱਸਐੱਸਪੀ ਮੁਹਾਲੀ, ਨਾਨਕ ਸਿੰਘ ਨੂੰ ਐੱਸਐੱਸਪੀ ਪਟਿਆਲਾ, ਸੰਦੀਪ ਗਰਗ ਨੂੰ ਐੱਸਐੱਸਪੀ ਰੂਪਨਗਰ, ਗੁਲਨੀਤ ਸਿੰਘ ਨੂੰ ਐੱਸਐੱਸਪੀ ਮੋਗਾ, ਚਰਨਜੀਤ ਸਿੰਘ ਨੂੰ ਐੱਸਐੱਸਪੀ ਫਿਰੋਜ਼ਪੁਰ, ਸੰਦੀਪ ਕੁਮਾਰ ਮਲਿਕ ਨੂੰ ਐੱਸਐੱਸਪੀ ਬਰਨਾਲਾ, ਰਵਜੋਤ ਗਰੇਵਾਲ ਨੂੰ ਐੱਸਐੱਸਪੀ ਫਤਿਹਗੜ੍ਹ ਸਾਹਿਬ, ਸਰਤਾਜ ਸਿੰਘ ਚਹਿਲ ਨੂੰ ਐੱਸਐੱਸਪੀ ਹੁਸ਼ਿਆਰਪੁਰ, ਮਨਦੀਪ ਸਿੰਘ ਸਿੱਧੂ ਨੂੰ ਐੱਸਐੱਸਪੀ ਸੰਗਰੂਰ, ਰਣਜੀਤ ਸਿੰਘ ਢਿੱਲੋਂ ਨੂੰ ਐੱਸਐੱਸਪੀ ਤਰਨਤਾਰਨ ਲਗਾਇਆ ਗਿਆ ਹੈ।