ਖੇਤਰੀ ਪ੍ਰਤੀਨਿਧ
ਪਟਿਆਲਾ, 6 ਜੂਨ
ਪੰਜਾਬ ਸਰਕਾਰ ਨੇ ਅੱਜ ਪੰਜਾਬ ਪੁਲੀਸ ਦੇ ਗਿਆਰ੍ਹਾਂ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਹਨ। ਹੁਕਮਾਂ ਤਹਿਤ ਪਟਿਆਲਾ ਦੇ ਐੱਸਪੀ (ਡੀ) ਹਰਮੀਤ ਸਿੰਘ ਹੁੰਦਲ ਨੂੰ ਨਵੇਂ ਜ਼ਿਲ੍ਹੇ ਮਾਲੇਰਕੋਟਲਾ ਦਾ ਐੱਸਪੀ (ਡੀ) ਲਗਾ ਦਿੱਤਾ ਗਿਆ ਹੈ। ਪਟਿਆਲਾ ਵਿੱਚ ਹੁਣ ਹਰਕਮਲ ਕੌਰ ਬਰਾੜ ਐੱਸਪੀ (ਡੀ) ਦਾ ਅਹੁਦਾ ਸੰਭਾਲਣਗੇ। ਇਸੇ ਤਰ੍ਹਾਂ ਰੋਪੜ ਵਿੱਚ ਤਾਇਨਾਤ ਕੇਸਰ ਸਿੰਘ ਨੂੰ ਪਟਿਆਲਾ ਵਿੱਚ ਐੱਸਪੀ (ਪੀਬੀਆਈ) ਲਾਇਆ ਗਿਆ ਹੈ। ਬਰਨਾਲਾ ਦੇ ਐੱਸਪੀ (ਹੈੱਡਕੁਆਰਟਰ) ਹਰਵੰਤ ਕੌਰ ਹੁਣ ਮਾਲੇਰਕੋਟਲਾ ਦੇ ਐੱਸਪੀ (ਹੈੱਡਕੁਆਰਟਰ) ਹੋਣਗੇ। ਪਟਿਆਲਾ ਵਾਸੀ ਵਿਲੀਅਮ ਜੇਜੀ ਨੂੰ ਮਾਲੇਰਕੋਟਲਾ ’ਚ ਡੀਐੱਸਪੀ ਲਾਇਆ ਗਿਆ ਹੈ। ਸੰਜੀਵ ਕੁਮਾਰ ਨੂੰ ਮਾਲੇਰਕੋਟਲਾ ਤੋਂ ਬਦਲ ਕੇ ਡੀਐੱਸਪੀ (ਪੀਬੀਆਈ) ਪਟਿਆਲਾ ਲਾਇਆ ਗਿਆ ਹੈ। ਲੁਧਿਆਣਾ ਤੋਂ ਬਦਲੇ ਸੰਦੀਪ ਸਿੰਘ ਵਡੇਰਾ ਨੂੰ ਡੀਐੱਸਪੀ ਅਹਿਮਦਗੜ੍ਹ ਅਤੇ ਅਹਿਮਦਗੜ੍ਹ ਤੋਂ ਬਦਲੇ ਰਾਜਨ ਕੁਮਾਰ ਨੂੰ ਡੀਐੱਸਪੀ ਅਮਰਗੜ੍ਹ ਤਾਇਨਾਤ ਕੀਤਾ ਗਿਆ ਹੈ। ਲੁਧਿਆਣਾ ਤੋਂ ਬਦਲੇ ਦਵਿੰਦਰ ਸਿੰਘ ਨੂੰ ਮਾਲੇਰਕੋਟਲਾ ਵਿੱਚ ਡੀਐੱਸਪੀ (ਪੀਬੀਆਈ) ਅਤੇ ਰਣਜੀਤ ਸਿੰਘ ਨੂੰ ਮਾਲੇਰਕੋਟਲਾ ਦਾ ਡੀਐੱਸਪੀ (ਡੀ) ਤਾਇਨਾਤ ਕੀਤਾ ਹੈ।