ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 5 ਜਨਵਰੀ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਇੱਕ ਡਿਵੀਜ਼ਨਲ ਡਿਪਟੀ ਡਾਇਰੈਕਟਰ ਸਮੇਤ ਦਸ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤਹਿਤ ਨੀਰੂ ਗਰਗ ਨੂੰ ਜਲੰਧਰ, ਇਕਬਾਲਜੀਤ ਸਿੰਘ ਨੂੰ ਬਠਿੰਡਾ, ਸਰਬਜੀਤ ਸਿੰਘ ਨੂੰ ਫ਼ਿਰੋਜ਼ਪੁਰ, ਹਰਜਿੰਦਰ ਸਿੰਘ ਨੂੰ ਹੁਸ਼ਿਆਰਪੁਰ, ਸੁਖਚੈਨ ਸਿੰਘ ਨੂੰ ਬਰਨਾਲਾ, ਗਗਨਦੀਪ ਸਿੰਘ ਵਿਰਕ ਨੂੰ ਫ਼ਾਜ਼ਿਲਕਾ ਦਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਮਨਮੋਹਨ ਸਿੰਘ ਨੂੰ ਜ਼ਿਲ੍ਹਾ ਪਰਿਸ਼ਦ ਤਰਨ ਤਾਰਨ ਦਾ ਸਕੱਤਰ, ਰਾਜਿੰਦਰ ਸਿੰਘ ਬੱਤਰਾ ਨੂੰ ਬਰਨਾਲਾ ਦਾ ਏਡੀਸੀ (ਵਿਕਾਸ) ਤੇ ਪਟਿਆਲਾ ਦੇ ਡਿਵੀਜ਼ਨਲ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਢਿੱਲੋਂ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਏਡੀਸੀ (ਵਿਕਾਸ) ਲਾਇਆ ਗਿਆ ਹੈ। ਇਸ ਤੋਂ ਇਲਾਵਾ ਅਰੁਣ ਕੁਮਾਰ ਸ਼ਰਮਾ ਨੂੰ ਸੰਗਰੂਰ ਦਾ ਏਡੀਸੀ (ਵਿਕਾਸ) ਲਾ ਕੇ ਮਾਲੇਰਕੋਟਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।