ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਅਗਸਤ
ਇੱਥੇ ਸ਼ਰਾਬ ਤਸਕਰੀ ਖ਼ਿਲਾਫ਼ ਸਿਕੰਜ਼ਾ ਕੱਸਣ ਵਾਲੇ ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੂੰ ਬਦਲ ਕੇ ਥਾਣਾ ਬੱਧਨੀ ਕਲਾਂ ਦਾ ਮੁਖੀ ਲਗਾਇਆ ਗਿਆ ਹੈ। ਕੁਝ ਸਰਪੰਚਾਂ ਨੇ ਥਾਣਾ ਮੁਖੀ ਕਰਮਜੀਤ ਸਿੰਘ ਧਾਲੀਵਾਲ ’ਤੇ ਮਾਣ-ਸਤਿਕਾਰ ਨਾ ਦੇਣ ਦੇ ਦੋਸ਼ ਲਗਾਏ ਸਨ। ਦੂਜੇ ਪਾਸੇ ਥਾਣਾ ਮੁਖੀ ਨੇ ਸਰਪੰਚਾਂ ਦੇ ਦੋਸ਼ ਨਕਾਰਦਿਆਂ ਆਖਿਆ ਸੀ ਕਿ ਕੁਝ ਸਰਪੰਚ ਕਥਿਤ ਤੌਰ ਉੱਤੇ ਸ਼ਰਾਬ ਤਸਕਰੀ ਕਰ ਰਹੇ ਹਨ। ਜ਼ਹਿਰਲੀ ਸ਼ਰਾਬ ਨਾਲ ਹੋਈਆਂ ਮੌਤਾਂ ਮਗਰੋਂ ਪੁਲੀਸ ਵੱਲੋਂ ਸ਼ਿਕੰਜਾ ਕੱਸੇ ਜਾਣ ਕਾਰਨ ਕੁਝ ਸਰਪੰਚ ਔਖੇ ਸਨ।