ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 1 ਜੂਨ
ਪੰਚਾਇਤ ਵਿਭਾਗ ਦੀ ਵਿੱਤੀ ਕਮਿਸ਼ਨਰ ਸੀਮਾ ਜੈਨ ਨੇ ਬਲਾਕ ਪੱਧਰ ਉੱਤੇ ਤਾਇਨਾਤ 26 ਬੀਡੀਪੀਓਜ਼ ਦੇ ਤਬਾਦਲੇ ਕੀਤੇ ਹਨ। ਬੀਡੀਪੀਓ ਹਰਿੰਦਰ ਕੌਰ ਨੂੰ ਬਮਿਆਲ ਤੋਂ ਰੂਪਨਗਰ, ਮੋਹਿਤ ਕਲਿਆਣ ਚਮਕੌਰ ਸਾਹਿਬ ਤੋਂ ਜਲਾਲਾਬਾਦ, ਜਸਵਿੰਦਰ ਸਿੰਘ ਬੱਗਾ ਸੁਨਾਮ ਤੋਂ ਘਨੌਰ, ਪਿਆਰ ਸਿੰਘ ਜਲਾਲਾਬਾਦ ਤੋਂ ਅਰਨੀਵਾਲਾ, ਹਰਬਿਲਾਸ ਬੰਗਾ ਤੋਂ ਸ੍ਰੀ ਆਨੰਦਪੁਰ ਸਾਹਿਬ, ਸਰਬਜੀਤ ਸਿੰਘ ਨੂੰ ਜ਼ੀਰਾ ਅਤੇ ਵਾਧੂ ਚਾਰਜ ਮਖੂ, ਬਲਜੀਤ ਸਿੰਘ ਸੋਹੀ ਨੂੰ ਧਾਰ ਕਲਾਂ, ਸੁਮਰਿਤਾ ਸ਼ਹਿਣਾ ਤੋਂ ਦਿੜਬਾ, ਜੁਗਰਾਜ ਸਿੰਘ ਨੂੰ ਸੰਗਰੂਰ, ਪ੍ਰਦੀਪ ਕੁਮਾਰ ਸਾਰਦਾ ਡੇਹਲੋਂ ਤੋਂ ਸ੍ਰੀ ਚਮਕੌਰ ਸਾਹਿਬ, ਪ੍ਰਭਦੀਪ ਸਿੰਘ ਨੂੰ ਸੁਜਾਨਪੁਰ ਤੋਂ ਬਮਿਆਲ, ਜਗਤਾਰ ਸਿੰਘ ਬਠਿੰਡਾ ਤੋਂ ਸ਼ਹਿਣਾ, ਕੁਲਵਿੰਦਰ ਸਿੰਘ ਨੂੰ ਢਿਲਵਾਂ ਅਤੇ ਵਾਧੂ ਚਾਰਜ ਨਡਾਲਾ ਅਤੇ ਹਰਪ੍ਰੀਤ ਸਿੰਘ ਨੂੰ ਪਠਾਨਕੋਟ ਤੋਂ ਫਾਜ਼ਿਲਕਾ ਬਲਾਕ ਦਾ ਬੀਡੀਪੀਓ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਹੇਮ ਰਾਜ ਸੀਨੀਅਰ ਸਹਾਇਕ ਨੂੰ ਔੜ, ਸੁਖਦੀਪ ਸਿੰਘ ਨੂੰ ਬਾਘਾ ਪੁਰਾਣਾ ਅਤੇ ਵਾਧੂ ਚਾਰਜ ਗੋਨਿਆਣਾ, ਮੇਜਰ ਸਿੰਘ ਨੂੰ ਤਲਵੰਡੀ ਸਾਬੋ, ਜਸਵੀਰ ਕੌਰ ਨੂੰ ਸੁਜਾਨਪੁਰ, ਗੁਰਪ੍ਰੀਤ ਸਿੰਘ ਸੜੋਆ, ਮਨਜੋਤ ਸਿੰਘ ਸੋਢੀ ਨੂੰ ਰਾਮਪੁਰਾ, ਸੁਰੇਸ਼ ਕੁਮਾਰ ਭੂੰਗਾ ਤੋਂ ਦੀਨਾਨਗਰ, ਅਜੈਬ ਸਿੰਘ ਨੂੰ ਪਟਿਆਲਾ ਬਲਾਕ ਵਿੱਚ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ। ਐੱਸਈਪੀਓ ਰਣਜੀਤ ਸਿੰਘ ਖਟੜਾ ਪੱਖੋਵਾਲ ਤੋਂ ਬੰਗਾ, ਵਿਨੋਦ ਕੁਮਾਰ ਨੂੰ ਫਿਰੋਜ਼ਪੁਰ, ਮਲਕੀਤ ਸਿੰਘ ਭੱਟੀ ਨੂੰ ਪੱਖੋਵਾਲ, ਗੁਰਮਿੰਦਰ ਸਿੰਘ ਨੂੰ ਡੇਹਲੋਂ ਬਲਾਕਾਂ ਵਿੱਚ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ।