ਐੱਸਏਐੱਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਰਾਹੁਲ ਭੰਡਾਰੀ ਨੇ ਵਿਭਾਗ ਦੇ ਪੰਜ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਇਸ ਦੌਰਾਨ ਸੁਖਚੈਨ ਸਿੰਘ ਨੂੰ ਬਰਨਾਲਾ ਤੋਂ ਪਟਿਆਲਾ, ਸੰਦੀਪ ਮਲਹੋਤਰਾ ਨੂੰ ਬਠਿੰਡਾ ਤੋਂ ਗੁਰਦਾਸਪੁਰ, ਹਰਜਿੰਦਰ ਸਿੰਘ ਸੰਧੂ ਨੂੰ ਗੁਰਦਾਸਪੁਰ ਤੋਂ ਜਲੰਧਰ, ਨੀਰੂ ਗਰਗ ਨੂੰ ਜਲੰਧਰ ਤੋਂ ਬਠਿੰਡਾ ਅਤੇ ਰੂਪ ਸਿੰਘ ਨੂੰ ਪਟਿਆਲਾ ਤੋਂ ਬਰਨਾਲਾ ਨਿਯੁਕਤ ਕੀਤਾ ਗਿਆ ਹੈ।