ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਕਤੂਬਰ
ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ ਸੂਬੇ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਅਹਿਮ ਵਿਭਾਗਾਂ ਦੇ 36 ਆਈਏਐੱਸ ਅਤੇ ਪੀਸੀਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਤਾਜ਼ਾ ਤਬਾਦਲਿਆਂ ਵਿੱਚ ਅਨੁਰਾਗ ਅੱਗਰਵਾਲ ਨੂੰ ਵਿਸ਼ੇਸ਼ ਮੁੱਖ ਸਕੱਤਰ ਕਰ, ਏ ਵੇਣੂ ਪ੍ਰਸਾਦ ਚੇਅਰਮੈਨ ਪਾਰਵਕੌਮ, ਟਰਾਂਸਕੋ, ਕੇਏ ਪੀ ਸਿਨਹਾ ਨੂੰ ਵਿੱਤ ਦੇ ਨਾਲ ਪ੍ਰਮੁੱਖ ਸਕੱਤਰ ਬਿਜਲੀ, ਗ਼ੈਰ ਰਵਾਇਤੀ ਉਰਜਾ ਦਾ ਵਾਧੂ ਚਾਰਜ, ਕ੍ਰਿਸ਼ਨ ਕੁਮਾਰ ਨੂੰ ਸਕੱਤਰ ਉਚੇਰੀ ਸਿੱਖਿਆ ਭਾਸ਼ਾ, ਐੱਨਆਰਆਈ ਮਾਮਲੇ ਐੱਮਡੀ ਪੀਆਈਡੀਬੀ, ਅਜੋਏ ਸ਼ਰਮਾ ਨੂੰ ਸਕੱਤਰ ਸਿੱਖਿਆ, ਖੇਡਾਂ ਤੇ ਯੁਵਕ ਸੇਵਾਵਾਂ, ਤਨੂੰ ਕਸ਼ਯਪ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਦਿਲਰਾਜ ਸਿੰਘ ਸੰਧਾਵਾਲੀਆ ਨੂੰ ਸਕੱਤਰ ਖੇਤੀਬਾੜੀ, ਮੁਹੰਮਦ ਤਾਇਬ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਵਕਫ ਬੋਰਡ ਤੇ ਵਿਸ਼ੇਸ਼ ਸਕੱਤਰ ਖਰਚਾ, ਵਿਸ਼ੇਸ਼ ਸਕੱਤਰ ਵਿਜੀਲੈਂਸ, ਸ੍ਰੀਮਤੀ ਨੀਲਿਮਾ ਨੂੰ ਐੱਮਡੀ ਪੀਆਈਸੀ ਤੇ ਪੰਜਾਬ ਇਨਫੋਟੈਕ, ਵਿਪੁਲ ਉਜਵਲ ਮੁੱਖ ਪ੍ਰਸ਼ਾਸਕ ਗਮਾਡਾ, ਸ੍ਰੀਮਤੀ ਬਬਿਤਾ ਨੂੰ ਡੀਸੀ ਫਾਜ਼ਿਲਕਾ, ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਸੰਯੁਕਤ ਵਿਕਾਸ਼ ਕਮਿਸ਼ਨਰ ਦਿਹਾਤੀ ਵਿਕਾਸ ਵਿਭਾਗ ਕਮਿਸ਼ਨਰ ਨਰੇਗਾ, ਏਐੱਸ ਸੰਧੂ ਡੀਸੀ ਬਠਿੰਡਾ, ਹਰੀਸ਼ ਨਈਅਰ ਡੀਸੀ ਮੋਗਾ, ਕੁਮਾਰ ਅਮਿਤ ਵਿਸ਼ੇਸ਼ ਸਕੱਤਰ ਪ੍ਰਸੋਨਲ ਤੇ ਐੱਮਡੀ ਪੀਐੱਸਆਈਸੀ, ਪੁਨੀਤ ਗੋਇਲ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ, ਸੰਦੀਪ ਹਾਂਸ ਡੀਸੀ ਪਟਿਆਲਾ, ਐੱਮਕੇ ਅਰਵਿੰਦ ਕੁਮਾਰ ਨੂੰ ਡਾਇਰੈਕਟਰ ਜਨਰਲ ਰੁਜ਼ਗਾਰ ਉਤਪਤੀ ਤੇ ਸਿਖਲਾਈ, ਕੁਮਾਰ ਸੌਰਭ ਰਾਜ ਡੀਸੀ ਬਰਨਾਲਾ, ਸ਼ੀਨਾ ਅੱਗਰਵਾਲ ਕਮਿਸ਼ਨਰ ਨਗਰ ਨਿਗਮ ਪਠਾਨਕੋਟ, ਹਰਪ੍ਰੀਤ ਸਿੰਘ ਸੂਦਨ ਨੂੰ ਡੀਸੀ ਮੁਕਤਸਰ, ਵਿਸ਼ੇਸ਼ ਸਾਰੰਗਲ ਨੂੰ ਡੀਸੀ ਨਵਾਂਸ਼ਹਿਰ, ਰਿਸ਼ੀ ਪਾਲ ਸਿੰਘ ਨੂੰ ਮੁੱਖ ਪ੍ਰਸ਼ਾਸਕ ਗਲਾਡਾ, ਸੰਦੀਪ ਰਿਸ਼ੀ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ, ਰਾਜੇਸ਼ ਤ੍ਰਿਪਾਠੀ ਵਧੀਕ ਸਕੱਤਰ ਸੂਚਨਾ ਤਕਨਾਲੋਜੀ, ਅਮਿਤ ਨੂੰ ਆਰਟੀਏ ਜਲੰਧਰ, ਜੋਤੀ ਬਾਲਾ ਨੂੰ ਏਡੀਸੀ ਮਾਲੇਰਕੋਟਲਾ ਅਤੇ ਏਡੀਸੀ ਸ਼ਹਿਰੀ ਵਿਕਾਸ ਮਲੇਰਕੋਟਲਾ, ਗੀਤਿਕਾ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ ਗਮਾਡਾ, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸਡੀਐਮ ਅੰਮ੍ਰਿਤਸਰ ਅਤੇ ਐੱਸਡੀਐੱਮ ਲੋਪੋਕੇ ਦਾ ਵਾਧੂ ਚਾਰਜ, ਪੂਨਮ ਪ੍ਰੀਤ ਕੌਰ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਦੀਪਕ ਭਾਟੀਆ ਨੂੰ ਐੱਸਡੀਐੱਮ ਅਜਨਾਲਾ ਤੇ ਐੱਸਡੀਐੱਮ ਮਜੀਠਾ ਦਾ ਵਾਧੂ ਚਾਰਜ, ਪਰਮਜੀਤ ਸਿੰਘ (3) ਨੂੰ ਐੱਸਡੀਐੱਮ ਚਮਕੌਰ ਸਾਹਿਬ, ਖੁਸ਼ਦੇਵ ਸਿੰਘ ਨੂੰ ਸਕੱਤਰ ਆਰਟੀਏ ਪਟਿਆਲਾ, ਅਰਸ਼ਦੀਪ ਸਿੰਘ ਲੁਬਾਣਾ ਨੂੰ ਆਰਟੀਏ ਅੰਮ੍ਰਿਤਸਰ, ਬਲਵਿੰਦਰ ਸਿੰਘ ਨੂੰ ਸਕੱਤਰ ਆਰਟੀਏ ਬਠਿੰਡਾ, ਰਵਿੰਦਰ ਸਿੰਘ ਨੂੰ ਐੱਸਡੀਐੱਮ ਬਠਿੰਡਾ ਲਾਇਆ ਹੈ।
ਦਿਨਕਰ ਗੁਪਤਾ ਨੂੰ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ
ਪੰਜਾਬ ਸਰਕਾਰ ਨੇ ਸੂਬੇ ਦੇ ਡੀਜੀਪੀ ਰਹੇ ਸੀਨੀਅਰ ਪੁਲੀਸ ਅਧਿਕਾਰੀ ਦਿਨਕਰ ਗੁਪਤਾ ਨੂੰ ਅੱਜ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਤਾਇਨਾਤ ਕਰ ਦਿੱਤਾ ਹੈ। ਐੱਮਕੇ ਤਿਵਾੜੀ ਨੂੰ ਇਸੇ ਨਿਗਮ ਦਾ ਐੱਮਡੀ ਲਾਇਆ ਹੈ। ਇਸੇ ਤਰ੍ਹਾਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਦੇ ਅਹੁਦੇ ਦਾ ਵਾਧੂ ਚਾਰਜ ਮੁੜ ਤੋਂ ਦੇ ਦਿੱਤਾ ਹੈ।