ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਫੇਰਬਦਲ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਜਿਨ੍ਹਾਂ ਨੇ ਅੱਜ 13 ਆਈਪੀਐੱਸ ਅਤੇ 100 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਵਿਭੂ ਰਾਜ ਨੂੰ ਏਡੀਜੀਪੀ ਇਨਵੈਸਟੀਗੇਸ਼ਨ ਲੋਕਪਾਲ, ਐੱਲਕੇ ਯਾਦਵ ਨੂੰ ਏਡੀਜੀਪੀ ਕ੍ਰਾਈਮ ਅਤੇ ਪੀਬੀਆਈ ਲਗਾਇਆ ਗਿਆ ਹੈ। ਇਸੇ ਤਰ੍ਹਾਂ ਅਰੁਣ ਪਾਲ ਸਿੰਘ ਨੂੰ ਆਈਜੀ ਇੰਟਰਨਲ ਵਿਜੀਲੈਂਸ ਸੈੱਲ ਪੰਜਾਬ, ਰਾਕੇਸ਼ ਅਗਰਵਾਲ ਨੂੰ ਆਈਜੀ ਕ੍ਰਾਈਮ ਇਨਵੈਸਟੀਗੇਸ਼ਨ ਪੰਜਾਬ, ਜਸਕਰਨ ਸਿੰਘ ਨੂੰ ਆਈਜੀ ਫਿਰੋਜ਼ਪੁਰ ਰੇਂਜ, ਪ੍ਰਦੀਪ ਕੁਮਾਰ ਯਾਦਵ ਨੂੰ ਆਈਜੀ ਤਕਨੀਕੀ ਸੇਵਾਵਾਂ, ਇੰਦਰਬੀਰ ਸਿੰਘ ਨੂੰ ਡੀਆਈਜੀ ਕਮ ਸੰਯੁਕਤ ਡਾਇਰੈਕਟਰ ਪੀਪੀਏ ਫਿਲੋਰ, ਬਾਬੂ ਲਾਲ ਮੀਨਾ ਨੂੰ ਡੀਆਈਜੀ ਇੰਟੇਲੀਜੈਂਸ ਪੰਜਾਬ, ਡਾ. ਐਸ ਭੂਪਤੀ ਨੂੰ ਡੀਆਈਜੀ ਪ੍ਰੋਵੀਜ਼ਨਿੰਗ ਪੰਜਾਬ, ਪਾਟਿਲ ਕੇਤਨ ਬਲੀਰਾਮ ਨੂੰ ਏਆਈਜੀ ਟ੍ਰੈਨਿੰਗ ਪੰਜਾਬ, ਅਖਿਲ ਚੌਧਰੀ ਨੂੰ ਏਆਈਜੀ ਪ੍ਰਸੋਨਲ-3, ਨਾਨਕ ਸਿੰਘ ਨੂੰ ਏਆਈਜੀ-1, ਅਜੈ ਨੂੰ ਏਆਈਜੀ ਐੱਸਟੀਐੱਫ ਬਠਿੰਡਾ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਭਰ ’ਚ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ 100 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।