ਹਰਜੀਤ ਸਿੰਘ
ਡੇਰਾਬੱਸੀ, 22 ਜੁਲਾਈ
ਚੰਡੀਗੜ੍ਹ-ਅੰਬਾਲਾ ਮੁੱਖ ਸੜਕ ’ਤੇ ਪਿੰਡ ਭਾਂਖਰਪੁਰ ਨੇੜੇ ਵੱਡਾ ਟਰਾਲਾ ਬੇਕਾਬੂ ਹੋ ਕੇ ਪਿੰਡ ਵਾਲੇ ਪਾਸੇ ਪਲਟ ਗਿਆ। ਹਾਦਸਾ ਐਨਾ ਭਿਆਨਕ ਸੀ ਕਿ ਟਰਾਲਾ ਸੜਕ ਦੇ ਨਾਲ ਫੁਟਪਾਥ ’ਤੇ ਚੜ੍ਹ ਕੇ ਰੇਲਿੰਗ ਤੋੜਦਾ ਹੋਇਆ ਪਿੰਡ ਦੀ ਸਰਵਿਸ ਲੇਨ ’ਤੇ ਡਿੱਗ ਗਿਆ। ਹਾਦਸੇ ਵਿੱਚ 2 ਟਰੱਕ, 1 ਕਾਰ ਅਤੇ ਰੇਹੜੀ ਨੁਕਸਾਨੀ ਗਈ। ਲੋਕਾਂ ਮੁਤਾਬਕ ਵੱਡਾ ਟਰਾਲਾ ਡੇਰਾਬੱਸੀ ਤੋਂ ਜ਼ੀਰਕਪੁਰ ਜਾਂਦੇ ਹੋਏ ਬੇਕਾਬੂ ਹੋ ਕੇ ਰਾਹ ਵਿੱਚ ਜਾਂਦੇ ਟਰੱਕ ਨੂੰ ਟੱਕਰ ਮਾਰ ਕੇ ਕਾਰ ਦੇ ਉਪਰ ਪਲਟ ਗਿਆ। ਹਾਦਸੇ ਵਿੱਚ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਲੋਕ ਬਚ ਗਏ। ਕਾਰ ਚਾਲਕ ਪੈਂਚਰ ਲਗਵਾਉਣ ਲਈ ਕਾਰ ਤੋਂ ਬਾਹਰ ਨਿਕਲਿਆ ਹੋਇਆ ਸੀ। ਹਾਦਸੇ ਤੋਂ ਬਾਅਦ ਸੜਕ ’ਤੇ ਜਾਮ ਲੱਗ ਗਿਆ।