ਪੱਤਰ ਪ੍ਰੇਰਕ
ਨੰਗਲ, 5 ਜੂਨ
ਅੱਜ ਤੜਕੇ ਨੰਗਲ ਚੰਡੀਗੜ੍ਹ ਮਾਰਗ ’ਤੇ ਕਸਬਾ ਭਨੁਪਲੀ ਨਜ਼ਦੀਕ ਤਿੰਨ ਟੈਂਕਰਾਂ ਵਿਚਾਲੇ ਟੱਕਰ ਹੋ ਗਈ ਤੇ ਵਾਹਨਾਂ ਨੂੰ ਅੱਗ ਲਗ ਗਈ। ਇਸ ਹਾਦਸੇ ਵਿੱਚ ਇਕ ਟੈਂਕਰ ਚਾਲਕ ਦੀ ਝੁਲਸਣ ਕਾਰਨ ਮੌਤ ਹੋ ਗਈ। ਮਿ੍ਤਕ ਦੀ ਪਛਾਣ ਅਜੇ ਕੁਮਾਰ ਨਿਵਾਸੀ ਜਵਾਲੀ,ਜ਼ਿਲ੍ਹਾ ਕਾਂਗੜਾ ਵਜੋਂ ਹੋਈ ਹੈ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।