ਸ੍ਰੀ ਫ਼ਤਹਿਗੜ੍ਹ ਸਾਹਿਬ: ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੂਲੇਪੁਰ ਅਧੀਨ ਪੁਲੀਸ ਵੱਲੋਂ ਸੂਆ ਪੁਲ ਨਲੀਨੀ ਨਜ਼ਦੀਕ ਸ਼ੱਕ ਦੇ ਆਧਾਰ ’ਤੇ ਸ਼ਿਵ ਕੁਮਾਰ ਅਤੇ ਅਵਦੇਸ਼ ਕੁਮਾਰ ਵਾਸੀਆਨ ਕਟਕਾ ਜ਼ਿਲ੍ਹਾ ਸਹਾਰਨਪੁਰ(ਯੂ.ਪੀ.) ਦੀ ਤਲਾਸ਼ੀ ਲਈ ਉਨ੍ਹਾਂ ਕੋਲੋਂ 500 ਗ੍ਰਾਮ ਅਫ਼ੀਮ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸਰਹਿੰਦ ਦੇ ਐੱਸਐੱਚਓ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਤਰਖਾਣਮਾਜ਼ਰਾ ਟੀ-ਪੁਆਇੰਟ ਨਜ਼ਦੀਕ ਸ਼ੱਕ ਦੇ ਆਧਾਰ ’ਤੇ ਰੋਕੇ ਗਏ ਕਥਿਤ ਮੋਟਰਸਾਈਕਲ ਸਵਾਰ ਵਿੱਕੀ ਵਾਸੀ ਢੇਹਾ ਕਲੋਨੀ ਤਰਖਾਣਮਾਜ਼ਰਾ ਦੇ ਕੋਲੋਂ ਅੱਠ ਕਿੱਲੋ ਭੁੱਕੀ ਬਰਾਮਦ ਕੀਤੀ। ਪੁਲੀਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। -ਪੱਤਰ ਪ੍ਰੇਰਕ