ਪੱਤਰ ਪ੍ਰੇਰਕ
ਅਟਾਰੀ, 19 ਮਈ
ਗੁਜਰਾਤ ਹਾਈ ਕੋਰਟ ਦੇ ਜੱਜ ਉਮੇਸ਼ ਏ ਤ੍ਰਿਵੇਦੀ, ਜੱਜ ਭਾਰਗਵ ਡੀ ਕਾਰੀਆ ਤੇ ਮੁੰਬਈ ਹਾਈ ਕੋਰਟ ਦੇ ਜੱਜ ਕਿਸ਼ੋਰ ਕੁਮਾਰ ਸੋਨਾਵਾਰੇ ਨੇ ਆਪਣੇ ਪਰਿਵਾਰਾਂ ਸਮੇਤ ਅੱਜ ਅਟਾਰੀ ਸਰਹੱਦ ’ਤੇ ਭਾਰਤ-ਪਾਕਿਸਤਾਨ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵਿਚਕਾਰ ਰੀਟਰੀਟ ਸੈਰਾਮਨੀ ਵੇਖੀ। ਇਸ ਮੌਕੇ ਉਨ੍ਹਾਂ ਨੇ ਜਵਾਨਾਂ ਦੀ ਸ਼ਲਾਘਾ ਕੀਤੀ, ਸੀਮਾ ਸੁਰੱਖਿਆ ਸੀਮਾ ਬਲ ਦਾ ਅਜਾਇਬਘਰ, ਸਟੇਡੀਅਮ, ਬਾਰਡਰ ਪਿਲਰ ਵੇਖਿਆ ਤੇ ਯਾਦਗਾਰੀ ਤਸਵੀਰਾਂ ਖਿਚਵਾਈਆਂ। ਇਸ ਮੌਕੇ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਅੰਮ੍ਰਿਤਸਰ ਦਿਹਾਤੀ ਪੁਲੀਸ ਹਾਜ਼ਰ ਸਨ।