ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 27 ਅਕਤੂਬਰ
ਬਡਾਲੀ ਆਲਾ ਸਿੰਘ ਥਾਣੇ ਦੀ ਪੁਲੀਸ ਨੇ ਭਾਰੀ ਮਾਤਰਾ ’ਚ ਨਸ਼ੀਲੇ ਟੀਕਿਆਂ ਸਮੇਤ ਤਿੰਨ ਕਾਰ ਸਵਾਰਾਂ ਨੂੰ ਕਾਬੂ ਕੀਤਾ ਹੈ। ਸੀਆਈਏ ਸਟਾਫ਼ ਸਰਹਿੰਦ ਦੀ ਇੱਕ ਟੀਮ ਵੱਲੋਂ ਨਸ਼ੀਲੇ ਪਦਾਰਥਾਂ ਦੇ ਸ਼ੱਕ ’ਚ ਸਫਿਵਟ ਕਾਰ ’ਚ ਆ ਰਹੇ ਤਿੰਨ ਵਿਅਕਤੀਆਂ ਨੂੰ ਰਜਿੰਦਰਗੜ੍ਹ ਨਜ਼ਦੀਕ ਰੋਕਿਆ ਗਿਆ। ਐੱਸਐੱਚਓ ਗੁਰਪ੍ਰੀਤ ਸਿੰਘ ਨੇ ਸਿਮਰਨ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਦੇ ਕਬਜ਼ੇ ’ਚੋਂ ਨਸ਼ੀਲੇ ਟੀਕੇ ਅਤੇ ਕਾਰ ਦੀ ਡਿੱਗੀ ’ਚੋਂ ਏਵਲ ਦੀਆਂ ਸ਼ੀਸ਼ੀਆਂ ਕਥਿਤ ਬਰਾਮਦ ਕੀਤੀਆਂ ਹਨ।